ਸੰਨੀ ਦਿਓਲ ਦੀ ਫ਼ਿਲਮ 'ਲਾਹੌਰ 1947' 'ਚ ਪੁੱਤਰ ਕਰਨ ਦੀ ਹੋਈ ਐਂਟਰੀ, ਪ੍ਰਿਟੀ ਜ਼ਿੰਟਾ ਵੀ ਕਰ ਰਹੀ ਵਾਪਸੀ

Tuesday, Mar 12, 2024 - 12:54 PM (IST)

ਸੰਨੀ ਦਿਓਲ ਦੀ ਫ਼ਿਲਮ 'ਲਾਹੌਰ 1947' 'ਚ ਪੁੱਤਰ ਕਰਨ ਦੀ ਹੋਈ ਐਂਟਰੀ, ਪ੍ਰਿਟੀ ਜ਼ਿੰਟਾ ਵੀ ਕਰ ਰਹੀ ਵਾਪਸੀ

ਬਾਲੀਵੁੱਡ ਡੈਸਕ: ਸੰਨੀ ਦਿਓਲ ਦੀ ਅਗਲੀ ਫ਼ਿਲਮ 'ਲਾਹੌਰ 1947' 'ਚ ਉਨ੍ਹਾਂ ਦੇ ਪੁੱਤਰ ਕਰਨ ਦਿਓਲ ਦੀ ਵੀ ਐਂਟਰੀ ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ ਕਰਨ ਨੇ ਫਿਲਮ 'ਚ ਅਹਿਮ ਰੋਲ ਲਈ ਆਡੀਸ਼ਨ ਦਿੱਤਾ ਸੀ। ਇਸ ਫਿਲਮ ਨੂੰ ਆਮਿਰ ਖਾਨ ਪ੍ਰੋਡਿਊਸ ਕਰ ਰਹੇ ਹਨ। ਆਮਿਰ ਨੇ ਇਸ ਫਿਲਮ ਦਾ ਐਲਾਨ ਪਿਛਲੇ ਸਾਲ ਅਕਤੂਬਰ 'ਚ ਕੀਤਾ ਸੀ। ਹੁਣ ਆਮਿਰ ਨੇ ਫ਼ਿਲਮ 'ਚ ਆਪਣੀ ਕਾਸਟਿੰਗ ਦੀ ਪੁਸ਼ਟੀ ਕਰ ਦਿੱਤੀ ਹੈ। ਕਰਨ ਫ਼ਿਲਮ 'ਚ ਜਾਵੇਦ ਨਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ - ਰਿਲੀਜ਼ ਹੁੰਦੇ ਸਾਰ 'ਸ਼ੈਤਾਨ' ਨੇ ਮਚਾਈ ਧੂਮ, ਤੋੜਿਆ 'ਰੇਡ' ਅਤੇ 'ਸਿੰਘਮ' ਜਿਹੀਆਂ ਫ਼ਿਲਮਾਂ ਦਾ ਰਿਕਾਰਡ

ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰ-ਨਿਰਮਾਤਾ ਆਮਿਰ ਖਾਨ ਨੇ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਕਰਨ ਨੂੰ ਜਾਵੇਦ ਦੀ ਭੂਮਿਕਾ ਲਈ ਕਾਸਟ ਕੀਤਾ ਗਿਆ ਹੈ। ਉਸ ਦੀ ਮਾਸੂਮੀਅਤ ਅਤੇ ਸੱਚਾਈ ਇਸ ਕਿਰਦਾਰ ਨੂੰ ਹੋਰ ਵੀ ਖਾਸ ਬਣਾਉਂਦੀ ਹੈ। ਕਰਨ ਨੇ ਖੁਦ ਇਸ ਕਿਰਦਾਰ ਲਈ ਕਾਫੀ ਮਿਹਨਤ ਕੀਤੀ ਹੈ। ਉਸ ਨੇ ਮੁੰਬਈ ਥੀਏਟਰ ਗਰੁੱਪ ਆਦਿਸ਼ਕਤੀ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨਾਲ ਵਿਆਪਕ ਤੌਰ 'ਤੇ ਰਿਹਰਸਲ ਕੀਤੀ। ਜਾਵੇਦ ਫਿਲਮ ਦਾ ਅਹਿਮ ਅਤੇ ਬਹੁਤ ਚੁਣੌਤੀਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਕਰਨ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਸ਼ਾਨਦਾਰ ਅਦਾਕਾਰੀ ਕਰਨਗੇ।

ਇਸ ਫ਼ਿਲਮ ਨਾਲ ਵਾਪਸੀ ਕਰੇਗੀ ਪ੍ਰਿਟੀ ਜ਼ਿੰਟਾ

PunjabKesari

ਇਸ ਫ਼ਿਲਮ 'ਚ ਸੰਨੀ ਦਿਓਲ ਦੇ ਨਾਲ ਪ੍ਰਿਟੀ ਜ਼ਿੰਟਾ ਨਜ਼ਰ ਆਵੇਗੀ। ਦੋਵੇਂ ਇਸ ਤੋਂ ਪਹਿਲਾਂ 'ਹੀਰੋ: ਲਵ ਸਟੋਰੀ ਆਫ ਏ ਸਪਾਈ' ਅਤੇ 'ਫਰਜ਼' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। 2018 'ਚ ਰਿਲੀਜ਼ ਹੋਈ ਪ੍ਰਿਟੀ ਜ਼ਿੰਟਾ ਦੀ ਆਖਰੀ ਫਿਲਮ 'ਭਈਆਜੀ ਸੁਪਰਹਿੱਟ' 'ਚ ਵੀ ਉਹ ਸੰਨੀ ਦੇ ਨਾਲ ਨਜ਼ਰ ਆਈ ਸੀ। ਹੁਣ ਉਹ ਸੰਨੀ ਨਾਲ ਹੀ ਵਾਪਸੀ ਕਰ ਰਹੀ ਹੈ। ਫਿਲਮ 'ਚ ਸ਼ਬਾਨਾ ਆਜ਼ਮੀ ਦੀ ਵੀ ਅਹਿਮ ਭੂਮਿਕਾ ਹੋਵੇਗੀ।

PunjabKesari

ਇਹ ਖ਼ਬਰ ਵੀ ਪੜ੍ਹੋ - 'ਨੀਤਾ ਅੰਬਾਨੀ ਅੱਗੇ ਫਿੱਕਾ ਪਿਆ ਰਿਹਾਨਾ ਦਾ ਡਾਂਸ!' ਟਵਿੰਕਲ ਖੰਨਾ ਨੇ ਉਡਾਇਆ ਮਜ਼ਾਕ

ਸਾਲਾਂ ਬਾਅਦ ਸੰਨੀ ਦਿਓਲ ਨਾਲ ਕੰਮ ਕਰਨਗੇ ਸੰਤੋਸ਼ੀ

ਸੰਨੀ ਅਤੇ ਸੰਤੋਸ਼ੀ ਇਸ ਤੋਂ ਪਹਿਲਾਂ 'ਘਾਇਲ', 'ਦਾਮਿਨੀ' ਅਤੇ 'ਘਾਤਕ' ਵਰਗੀਆਂ ਹਿੱਟ ਫਿਲਮਾਂ ਦੇ ਚੁੱਕੇ ਹਨ। ਦੋਵਾਂ ਵਿਚਾਲੇ ਫ਼ਿਲਮ 'ਦਿ ਲੀਜੈਂਡ ਆਫ ਭਗਤ ਸਿੰਘ' ਨੂੰ ਲੈ ਕੇ ਝਗੜਾ ਹੋਇਆ ਅਤੇ ਫਿਰ ਦੋਵਾਂ ਨੇ ਇਕੱਠੇ ਕੰਮ ਨਹੀਂ ਕੀਤਾ। ਆਮਿਰ ਖਾਨ ਅਤੇ ਰਾਜਕੁਮਾਰ ਸੰਤੋਸ਼ੀ ਨੇ ਵੀ ਆਖਰੀ ਵਾਰ 1994 'ਚ ਆਈ ਫਿਲਮ 'ਅੰਦਾਜ਼ ਅਪਨਾ ਅਪਨਾ' 'ਚ ਕੰਮ ਕੀਤਾ ਸੀ। ਇਸ 'ਚ ਆਮਿਰ ਤੋਂ ਇਲਾਵਾ ਸਲਮਾਨ ਵੀ ਮੁੱਖ ਭੂਮਿਕਾ 'ਚ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News