ਵਿਆਹ ਦੇ ਇਕ ਸਾਲ ਬਾਅਦ ਜਾਣੋ ਕਿਸ ਕਾਰਨ ਆਈ ਸੋਹਾ-ਕੁਣਾਲ ਦੇ ਰਿਸ਼ਤੇ ''ਚ ਦਰਾਰ?
Friday, Apr 15, 2016 - 09:31 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਅਤ ਪਤੀ ਕੁਣਾਲ ਖੇਮੂ ਦੇ ਰਿਸ਼ਤੇ ''ਚ ਦਰਾਰ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਵਿਆਹ ਅਜੇ ਪਿਛਲੇ ਸਾਲ ਹੀ ਹੋਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨੇ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪ੍ਰੇਮ ਵਿਆਹ ਕਰਵਾਇਆ ਸੀ ਪਰ ਇਨ੍ਹਾਂ ਲਵ ਬਰਡਸ ਦੇ ਪਿਆਰ ''ਚ ਆਖਰ ਵਿਲੇਨ ਕੌਣ ਬਣ ਗਿਆ। ਇਕ ਖ਼ਬਰ ਅਨੁਸਾਰ ਇਨ੍ਹਾਂ ਵਿਚਕਾਰ ਦੂਰੀਆਂ ਦਾ ਕਾਰਨ ਕੋਈ ਤੀਜਾ ਹੈ। ਅਸਲ ''ਚ ਇਨ੍ਹਾਂ ਦੀ ਦੂਰੀ ਦਾ ਕਾਰਨ ਇਕ ਬੱਚਾ ਹੈ। ਜਾਣਕਾਰੀ ਅਨੁਸਾਰ ਕੁਣਾਲ ਚਾਹੁੰਦੇ ਹਨ ਕਿ ਸੋਹਾ ਮਾਂ ਬਣੇ ਅਤੇ ਉਹ ਉਨ੍ਹਾਂ ਨੂੰ ਬੱਚੇ ਦਾ ਸੁੱਖ ਦੇਵੇ ਪਰ ਸੋਹਾ ਅਜੇ ਇਸ ਫੈਸਲੇ ਲਈ ਤਿਆਰ ਨਹੀਂ ਹੈ ਅਤੇ ਉਹ ਅਜੇ ਕੁਝ ਹੋਰ ਫਿਲਮਾਂ ''ਚ ਕੰਮ ਕਰਨਾ ਚਾਹੁੰਦੀ ਹੈ। ਸੋਹਾ ਕੁਣਾਲ ਨੂੰ ਬੇਹੱਦ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੁਣਾਲ ਸਮਝਣ ਲਈ ਤਿਆਰ ਨਹੀਂ ਹਨ। ਕੁਣਾਲ ਦਾ ਪਰਿਵਾਰ ਵੀ ਚਾਹੁੰਦੇ ਹਨ ਕਿ ਉਹ ਦੋਵੇਂ ਛੇਤੀ ਹੀ ਮਾਤਾ-ਪਿਤਾ ਬਣਨ।
ਜ਼ਿਕਰਯੋਗ ਹੈ ਕਿ ਵਿਆਹ ਤੋਂ ਪਹਿਲਾਂ ਇਹ ਦੋਵੇਂ 2 ਸਾਲ ਤੱਕ ਲਿਵ-ਇਨ-ਰਿਲੇਸ਼ਨ ''ਚ ਰਹਿ ਚੁੱਕੇ ਹਨ। ਪਿਛਲੇ ਸਾਲ 25 ਜਨਵਰੀ ਨੂੰ ਇਨ੍ਹਾਂ ਦੋਹਾਂ ਦਾ ਵਿਆਹ ਹੋਇਆ ਸੀ। ਇਸ ਜੋੜੀ ਦੀ ਪਹਿਲੀ ਮੁਲਾਕਾਤ ਸਾਲ 2009 ''ਚ ਆਈ ਫਿਲਮ ''ਢੂੰਡਤੇ ਰਹਿ ਜਾਓਗੇ'' ਦੇ ਸੈੱਟ ''ਤੇ ਹੋਈ ਸੀ। ਤਿੰਨ ਸਾਲ ਤੱਕ ਡੇਟਿੰਗ ਅਤੇ ਲਿਵ-ਇਨ-ਰਿਲੇਸ਼ਨ ''ਚ ਰਹਿਣ ਤੋਂ ਬਾਅਦ ਇਨ੍ਹਾਂ ਨੇ ਵਿਆਹ ਕੀਤਾ ਸੀ।