‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਦੇ ਸੋਢੀ ਹਸਪਤਾਲ ''ਚ ਦਾਖ਼ਲ, ਦੇਖੋ ਵੀਡੀਓ
Tuesday, Jan 07, 2025 - 05:03 PM (IST)
ਮੁੰਬਈ- ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ 'ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਟੀ.ਵੀ. ਅਦਾਕਾਰ ਗੁਰੂਚਰਨ ਸਿੰਘ ਹਸਪਤਾਲ 'ਚ ਦਾਖ਼ਲ ਹਨ। ਉਸ ਨੇ ਹਸਪਤਾਲ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਪਰ ਭਰਤੀ ਹੋਣ ਦਾ ਕਾਰਨ ਨਹੀਂ ਦੱਸਿਆ ਹੈ। ਉਸ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਚਿੰਤਤ ਹੋ ਗਏ ਅਤੇ ਪੁੱਛ ਰਹੇ ਹਨ ਕਿ ਕੀ ਉਹ ਠੀਕ ਹੈ?ਗੁਰੂਚਰਨ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਹਸਪਤਾਲ 'ਚ ਬੈੱਡ 'ਤੇ ਲੇਟਿਆ ਹੋਇਆ ਹੈ। ਉਸ ਦੇ ਹੱਥ 'ਤੇ ਡਰਿੱਪ ਲੱਗੀ ਹੋਈ ਹੈ। ਉਹ ਕਹਿੰਦਾ, 'ਹਾਲਤ ਬਹੁਤ ਖਰਾਬ ਹੋ ਗਈ ਹੈ।' ਉਸ ਨੇ ਕਿਹਾ ਕਿ ਉਹ ਜਲਦੀ ਹੀ ਦੱਸੇਗਾ ਕਿ ਉਸ ਨਾਲ ਕੀ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਗੁਰੂਪੁਰਬ ਦੀ ਵਧਾਈ ਦਿੱਤੀ।
ਗੁਰੂਚਰਨ ਦੇ ਪ੍ਰਸ਼ੰਸਕ ਹੋਏ ਪਰੇਸ਼ਾਨ
ਗੁਰੂਚਰਨ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਰਹੇ ਹਨ। ਹਰ ਕੋਈ ਪੁੱਛ ਰਿਹਾ ਹੈ ਕਿ ਕੀ ਉਹ ਠੀਕ ਹੈ ਜਾਂ ਉਸ ਨੂੰ ਕੀ ਹੋ ਗਿਆ ਹੈ। ਵੀਡੀਓ 'ਚ ਉਹ ਕਾਫੀ ਪਤਲੇ ਨਜ਼ਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।