ਏਜਾਜ਼ ਖਾਨ ਦੇ ਘਰ ''ਚੋਂ ਨਿਕਲਿਆ ਜ਼ਹਿਰੀਲਾ ਸੱਪ, ਕਈ ਘੰਟੇ ਚੱਲਿਆ ਰੈਸਕਿਊ (ਵੀਡੀਓ)
Wednesday, Jul 22, 2020 - 02:14 PM (IST)

ਮੁੰਬਈ (ਬਿਊਰੋ) — ਅਦਾਕਾਰ ਏਜਾਜ਼ ਖਾਨ ਆਪਣੀ ਅਦਾਕਾਰੀ ਲਈ ਘੱਟ ਅਤੇ ਬੇਬਾਕ ਬਿਆਨਬਾਜ਼ੀ ਲਈ ਜ਼ਿਆਦਾ ਜਾਣੇ ਜਾਂਦੇ ਹਨ। ਇੰਨ੍ਹੀਂ ਦਿਨੀਂ ਲਾਈਮ ਲਾਈਟ ਤੋਂ ਦੂਰ ਰਹਿੰਦੇ ਹੋਏ ਵੀ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ। ਉਹ ਸਮਾਜਿਕ ਮੁੱਦਿਆਂ ਅਤੇ ਬੇਬਾਕੀ ਨਾਲ ਬਿਆਨ ਦਿੰਦੇ ਹਨ। ਇਸ ਸਭ ਦੇ ਚਲਦੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰ ਦੇ ਘਰ 'ਚੋਂ ਇੱਕ ਸੱਪ ਨਿਕਲਿਆ ਵਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਹਨ ਕਿ ਇੰਨਾਂ ਜ਼ਹਿਰੀਲਾ ਸੱਪ ਆਇਆ ਕਿੱਥੋਂ। ਇਸ ਸੱਪ ਨੂੰ ਫੜ੍ਹਨ ਲਈ ਏਜਾਜ਼ ਖ਼ਾਨ ਨੇ ਰੈਸਕਿਊ ਵੀ ਕਰਵਾਇਆ, ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਏਜਾਜ਼ ਖਾਨ ਇਸ ਵੀਡੀਓ 'ਚ ਸੱਪ ਨੂੰ ਫੜ੍ਹਨ ਦੀ ਤਕਨੀਕ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਉਹ ਕਹਿ ਰਹੇ ਹਨ ਕਿ ਸੱਪ ਨੂੰ ਫੜ੍ਹਨ ਦੀ ਵੱਖਰੀ ਤਕਨੀਕ ਹੁੰਦੀ ਹੈ। ਸੱਪ ਇਨਸਾਨ ਦੀ ਧੜਕਣ ਮਹਿਸੂਸ ਕਰਦਾ ਹੈ, ਜੇਕਰ ਇਸ ਤਕਨੀਕ ਦੀ ਗਲਤ ਵਰਤੋਂ ਹੋ ਜਾਵੇ ਤਾਂ ਇਹ ਤੁਹਾਡੀ ਜ਼ਿੰਦਗੀ 'ਤੇ ਭਾਰੀ ਪੈ ਜਾਂਦੀ ਹੈ।
ਵੀਡੀਓ ਸਾਂਝੀ ਕਰਦਿਆਂ ਏਜ਼ਾਜ ਖਾਨ ਨੇ ਕਿਹਾ ਹੈ ਕਿ ਅੱਜ ਜਾਨਵਰ ਤੋਂ ਜ਼ਿਆਦਾ ਜ਼ਹਿਰੀਲੇ ਇਨਸਾਨ ਹੁੰਦੇ ਜਾ ਰਹੇ ਹਨ, ਜਿੱਥੇ ਆਦਮੀ ਆਦਮੀ ਨੂੰ ਡੱਸ/ਡੰਗ ਰਿਹਾ ਹੈ। ਬਾਰਿਸ਼/ਮੀਂਹ ਦੇ ਮੌਸਮ 'ਚ ਸੱਪ ਬਾਹਰ ਨਿਕਲ ਆਉਂਦੇ ਹਨ। ਇਸ ਤਰ੍ਹਾਂ ਦੇ ਹਲਾਤਾਂ 'ਚ ਸਾਨੂੰ ਸੱਪਾਂ ਤੋਂ ਜ਼ਿਆਦਾ ਇਨਸਾਨਾਂ ਤੋਂ ਡਰਨਾ ਚਾਹੀਦਾ ਹੈ।