ਜਾਣੋ ਕਿਉਂ ਹੈ ਪ੍ਰਿਯੰਕਾ ਆਪਣੀ ਫਿਲਮ ''ਬੇਵਾਚ'' ਦੀ ਸ਼ੂਟਿੰਗ ਤੋਂ ਪਰੇਸ਼ਾਨ

Saturday, May 14, 2016 - 09:15 AM (IST)

 ਜਾਣੋ ਕਿਉਂ ਹੈ ਪ੍ਰਿਯੰਕਾ ਆਪਣੀ ਫਿਲਮ ''ਬੇਵਾਚ'' ਦੀ ਸ਼ੂਟਿੰਗ ਤੋਂ ਪਰੇਸ਼ਾਨ

ਲਾਸ ਏਂਜਲਸ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ''ਬੇਵਾਚ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ ਅਤੇ ਰਾਤ ਨੂੰ ਸ਼ੂਟਿੰਗ ਹੋਣ ਕਾਰਨ ਉਹ ਬਹੁਤ ਪਰੇਸ਼ਾਨ ਹੈ। ਪ੍ਰਿਯੰਕਾ ਨੇ ਟਵੀਟ ਕੀਤਾ ਹੈ, ''''ਭੁੱਲ ਜਾਣਾ ਕਿੰਨਾ ਦਿਲਚਸਪ ਸ਼ਬਦ ਹੈ... ਮੈਂ ਸੌਣਾ ਭੁੱਲ ਗਈ ਹਾਂ...ਅਤੇ ਅੱਜ ਰਾਤ ਵੀ ਕਾਫੀ ਕੰਮ ਹੈ...ਰਾਤ ''ਚ ਸ਼ੂਟਿੰਗ...ਬੇਵਾਚ।''''
ਜ਼ਿਕਰਯੋਗ ਹੈ ਕਿ ਹਾਲੀਵੁੱਡ ਫਿਲਮ ''ਬੇਵਾਚ'' ''ਚ ਪ੍ਰਿਯੰਕਾ ਚੋਪੜਾ ''ਵਿਕਟੋਰੀਆ'' ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਕਿ ਇਕ ਵਿਲੇਨ ਹੈ ਅਤੇ ਫਿਲਮ ਦਾ ਮੁਖ ਕਿਰਦਾਰ ਹੈ। ਇਸ ਫਿਲਮ ''ਚ ਪ੍ਰਿਯੰਕਾ ਤੋਂ ਇਲਾਵਾ ਹਾਲੀਵੁੱਡ ਅਦਾਕਾਰ ਅਤੇ ਮਸ਼ਹੂਰ ਰੈਸਲਰ ਡਵੇਨ ਜਾਨਸਨ, ਜੈਕ ਐਫਰਾਨ, ਅਲੈਕਜ਼ੈਂਡਰਾ ਦਦਾਰਿਓ ਅਤੇ ਕੈਲੀ ਰੋਹਰਬਾਕ ਵੀ ਮੁਖ ਭੂਮਿਕਾ ''ਚ ਹਨ। ਇਹ ਫਿਲਮ ਅਗਲੇ ਸਾਲ 19 ਮਈ ਨੂੰ ਰਿਲੀਜ਼ ਹੋਵੇਗੀ।


Related News