ਸੁਸ਼ਾਂਤ ਸਿੰਘ ਦੇ ਜਨਮਦਿਨ ’ਤੇ ਭਾਵੁਕ ਹੋਈ ਭੈਣ ਸ਼ਵੇਤਾ, ਤਸਵੀਰ ਸ਼ੇਅਰ ਕਰਕੇ ਆਖੀ ਇਹ ਗੱਲ

1/21/2021 1:55:39 PM

ਮੁੰਬਈ: 21 ਜਨਵਰੀ ਭਾਵ ਅੱਜ ਸਵ. ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਦਾ ਜਨਮਦਿਨ ਹੈ ਜੇਕਰ ਅੱਜ ਅਦਾਕਾਰ ਇਸ ਦੁਨੀਆ ’ਚ ਹੁੰਦੇ ਤਾਂ ਉਹ ਆਪਣਾ 35ਵਾਂ ਜਨਮਦਿਨ ਮਨਾਉਂਦੇ। ਅੱਜ ਉਨ੍ਹਾਂ ਦੇ ਇਸ ਖ਼ਾਸ ਦਿਨ ’ਤੇ ਪ੍ਰਸ਼ੰਸਕ, ਰਿਸ਼ਤੇਦਾਰ, ਕਰੀਬੀ ਅਤੇ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸਾਰਿਆਂ ਦੇ ਦਿਲ ’ਚ ਸੁਸ਼ਾਤ ਨੂੰ ਖੋਹਣ ਦਾ ਦੁੱਖ ਹੈ। ਇਸ ਦੌਰਾਨ ਸੁਸ਼ਾਂਤ ਦਾ ਪਰਿਵਾਰ ਵੀ ਇਸ ਮੌਕੇ ’ਤੇ ਦਰਦ ਦੇ ਨਾਲ ਆਪਣੇ ਗੁਲਸ਼ਨ ਨੂੰ ਯਾਦ ਕਰ ਰਿਹਾ ਹੈ। ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਨੇ ਭਰਾ ਦੇ ਜਨਮਦਿਨ ’ਤੇ ਕੁਝ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ ਅਤੇ ਖ਼ਾਸ ਨੋਟ ਲਿਖਿਆ ਹੈ।  

PunjabKesari
ਸ਼ਵੇਤਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਦਾ ਇਕ ਕਲੋਜ਼ ਸ਼ੇਅਰ ਕੀਤਾ ਹੈ ਜਿਸ ’ਚ ਸੁਸ਼ਾਂਤ ਸਿੰਘ ਰਾਜਪੂਤ ਉਨ੍ਹਾਂ ਦੀ ਭੈਣ, ਉਨ੍ਹਾਂ ਦੀ ਭਤੀਜੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸ਼ਵੇਤਾ ਨੇ ਇਕ ਇਮੋਸ਼ਨਲ ਨੋਟ ਵੀ ਲਿਖਿਆ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ‘ਲਵ ਯੂ ਭਾਈ.. ਤੁਸÄ ਮੇਰਾ ਹਿੱਸਾ ਹੋ ਅਤੇ ਹਮੇਸ਼ਾ ਹੀ ਰਹੋਗੇ...’।


ਸ਼ਵੇਤਾ ਦਾ ਇਹ ਦਿਲ ਛੂਹ ਲੈਣ ਵਾਲਾ ਪੋਸਟ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਉਨ੍ਹਾਂ ਨੂੰ ਬਰਥਡੇ ’ਤੇ ਯਾਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 14 ਜੂਨ ਨੂੰ ਸੁਸ਼ਾਂਤ ਆਪਣੇ ਬਾਂਦਰਾ ਵਾਲੇ ਸਥਿਤ ਫਲੈਟ ’ਚ ਮਿ੍ਰਤਕ ਪਾਏ ਗਏ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਪੂਰਾ ਦੇਸ਼ ਸਦਮੇ ’ਚ ਸੀ ਅਤੇ ਅੱਜ ਤੱਕ ਉਨ੍ਹਾਂ ਦੇ ਇਨਸਾਫ਼ ਦੀ ਆਵਾਜ਼ ਚੁੱਕ ਰਿਹਾ ਹੈ।


Aarti dhillon

Content Editor Aarti dhillon