‘ਸਿੰਘਮ ਅਗੇਨ’ ਦੀ ਚੱਲ ਰਹੀ ਪੂਰੀ ਤਿਆਰੀ, ਰੋਹਿਤ ਸ਼ੈੱਟੀ ਨੇ ਸ਼ੇਅਰ ਕੀਤੀਆਂ ਤਸਵੀਰਾਂ
Saturday, Oct 28, 2023 - 04:17 PM (IST)
![‘ਸਿੰਘਮ ਅਗੇਨ’ ਦੀ ਚੱਲ ਰਹੀ ਪੂਰੀ ਤਿਆਰੀ, ਰੋਹਿਤ ਸ਼ੈੱਟੀ ਨੇ ਸ਼ੇਅਰ ਕੀਤੀਆਂ ਤਸਵੀਰਾਂ](https://static.jagbani.com/multimedia/16_15_192959431singham again.jpg)
ਮੁੰਬਈ (ਬਿਊਰੋ)– ਬਾਲੀਵੁੱਡ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ‘ਸਿੰਘਮ ਅਗੇਨ’ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ’ਚ ਸ਼ਕਤੀ ਸ਼ੈੱਟੀ ਦੇ ਰੂਪ ’ਚ ਦੀਪਿਕਾ ਪਾਦੁਕੋਣ ਤੇ ਏ. ਸੀ. ਪੀ. ਸੱਤਿਆ ਦੇ ਰੂਪ ’ਚ ਟਾਈਗਰ ਸ਼ਰਾਫ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਸੀ। ਹੁਣ ਰੋਹਿਤ ਸ਼ੈੱਟੀ ਨੇ ਸੈੱਟ ਤੋਂ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਕਹਿ ਰਹੇ ਹਨ ਕਿ ਇਹ ਸਾਲ 2024 ਦੀ ਬਲਾਕਬਸਟਰ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਕਈ ਲੋਕ ਚਿੰਤਾ ਜ਼ਾਹਿਰ ਕਰ ਰਹੇ ਹਨ ਕਿ ਇਹ ਫ਼ਿਲਮ ਬਰਬਾਦ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਆਤਿਫ ਅਸਲਮ ਦੇ ਕੰਸਰਟ ’ਚ ਫੈਨ ਨੇ ਲੁਟਾਏ ਪੈਸੇ, ਗੁੱਸੇ ’ਚ ਆਏ ਗਾਇਕ ਨੇ ਵਿਚਾਲੇ ਛੱਡਿਆ ਪ੍ਰੋਗਰਾਮ
ਰੋਹਿਤ ਸ਼ੈੱਟੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚ ਪਹਿਲੀ ਤਸਵੀਰ ’ਚ ਇਕ ਟਰੱਕ ਨੂੰ ਅੱਗ ਲੱਗ ਰਹੀ ਹੈ। ਦੂਜੀ ਤਸਵੀਰ ’ਚ ਉਹ ਖ਼ੁਦ ਇਕ ਸੜਦੇ ਟਰੱਕ ਦੇ ਸਾਹਮਣੇ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਨਿਰਦੇਸ਼ਕ ਨੇ ਲਿਖਿਆ, ‘‘ਕੰਮ ਚੱਲ ਰਿਹਾ ਹੈ।’’
ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ, ‘‘ਗੁਰੂ ਰੋਹਿਤ ਸ਼ੈੱਟੀ ਸਾਹਿਬ ਮੰਨ ਗਏ, ਬਾਜੀਰਾਓ ਸਿੰਘਮ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਅਜੇ ਦੇਵਗਨ ਦੀ ਐਂਟਰੀ।’’ ਤੀਜੇ ਯੂਜ਼ਰ ਨੇ ਲਿਖਿਆ, ‘‘2024 ਦੀ ਸਭ ਤੋਂ ਵੱਡੀ ਬਲਾਕਬਸਟਰ।’’ ਚੌਥੇ ਯੂਜ਼ਰ ਨੇ ਲਿਖਿਆ, ‘‘ਸੱਚਮੁੱਚ ਇਹ ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਮੈਂ ਇੰਤਜ਼ਾਰ ਨਹੀਂ ਕਰ ਸਕਦਾ।’’
ਤੁਹਾਨੂੰ ਦੱਸ ਦੇਈਏ ਕਿ ‘ਸਿੰਘਮ ਅਗੇਨ’ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਅਕਸ਼ੇ ਕੁਮਾਰ, ਅਜੇ ਦੇਵਗਨ ਤੇ ਰਣਵੀਰ ਸਿੰਘ ਤੋਂ ਇਲਾਵਾ ਟਾਈਗਰ ਸ਼ਰਾਫ ਤੇ ਦੀਪਿਕਾ ਪਾਦੁਕੋਣ ਵੀ ਨਜ਼ਰ ਆਉਣਗੇ, ਜਿਸ ਦੀ ਇਕ ਝਲਕ ਹਾਲ ਹੀ ’ਚ ਦੇਖਣ ਨੂੰ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੱਸੋ।