ਪ੍ਰਸਿੱਧ ਗਾਇਕ ਸਿੰਗਾ ਨੇ ਖਰੀਦੀ ਨਵੀਂ ''ਰੇਂਜ ਰੋਵਰ'', ਸਾਂਝੀ ਕੀਤੀ ਤਸਵੀਰ

7/3/2020 3:26:38 PM

ਜਲੰਧਰ (ਬਿਊਰੋ) — ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਸਿੰਗਾ ਨੇ ਆਪਣੀ ਮਿਹਨਤ ਸਦਕਾ ਅੱਜ ਪੰਜਾਬੀ ਸੰਗੀਤ ਜਗਤ 'ਚ ਚੰਗਾ ਮੁਕਾਮ ਹਾਸਲ ਕਰ ਲਿਆ ਹੈ। ਹਾਲ ਹੀ 'ਚ ਸਿੰਗਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖ਼ੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ, ਸਿੰਗਾ ਨੇ ਆਪਣੀ ਨਵੀਂ ਕਾਰ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕਰਦਿਆਂ ਲਿਖਿਆ, 'ਮਿਹਨਤ ਮੇਰੀ ਰਹਿਮਤ ਤੇਰੀ । ਹਾਰਡਵਰਕ ਨਾਲ ਦੂਜੀ ਕਾਰ ਤੇ ਰੇਂਜ ਰੋਵਰ ਪਹਿਲੀ।' ਇਸ ਪੋਸਟ 'ਤੇ ਪ੍ਰਸ਼ੰਸਕ ਅਤੇ ਪੰਜਾਬੀ ਕਲਾਕਾਰ ਸਿੰਗਾ ਨੂੰ ਮੁਬਾਰਕਾਂ ਦੇ ਰਹੇ ਹਨ।
PunjabKesari
ਜੇ ਗੱਲ ਕਰੀਏ ਸਿੰਗਾ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਬਾਪੂ ਨਾਲ ਪਿਆਰ', 'ਦਿਲ ਮੁਟਿਆਰ ਦਾ', 'ਜੱਟ ਦੀ ਕਲਿੱਪ', 'ਯਾਰ ਜੱਟ ਦੇ', 'ਜੱਟ ਦੀ ਈਗੋ', 'ਫੋਟੋ' ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਫ਼ਿਲਮ 'ਜੋਰਾ-ਦੂਜਾ ਅਧਿਆਇ 2' ਦੇ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਦਮ ਰੱਖ ਚੁੱਕੇ ਹਨ। ਉਨ੍ਹਾਂ ਦੀ ਇਸ ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਮਿਲਦਾ ਜੁਲਦਾ ਹੁੰਗਾਰਾ ਮਿਲਿਆ ਸੀ। ਇਸ ਫ਼ਿਲਮ 'ਚ ਸਿੰਗਾ ਨਾਲ ਗੱਗੂ ਗਿੱਲ, ਦੀਪ ਸਿੱਧੂ ਸਮੇਤ ਕਈ ਕਲਾਕਾਰ ਨਜ਼ਰ ਆਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita