ਦੀਪ ਸਿੱਧੂ ਦੇ ਹੱਕ ’ਚ ਲਾਈਵ ਹੋਇਆ ਸਿੰਗਾ, ਆਖੀਆਂ ਇਹ ਗੱਲਾਂ

Thursday, Feb 11, 2021 - 03:28 PM (IST)

ਦੀਪ ਸਿੱਧੂ ਦੇ ਹੱਕ ’ਚ ਲਾਈਵ ਹੋਇਆ ਸਿੰਗਾ, ਆਖੀਆਂ ਇਹ ਗੱਲਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਸਿੰਗਾ ਵਿਵਾਦਾਂ ’ਚ ਘਿਰੇ ਅਦਾਕਾਰ ਦੀਪ ਸਿੱਧੂ ਦੇ ਹੱਕ ’ਚ ਨਿੱਤਰੇ ਹਨ। ਲਾਲ ਕਿਲ੍ਹੇ ਵਾਲੇ ਹੰਗਾਮੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੀਪ ਸਿੱਧੂ ਬਾਰੇ ਗੱਲ ਕਰਨ ਲਈ ਸਿੰਗਾ ਲਾਈਵ ਹੋਇਆ।

ਸਿੰਗਾ ਨੇ ਕਿਹਾ, ‘ਦੀਪ ਬਾਈ ਬਹੁਤ ਚੰਗਾ ਇਨਸਾਨ ਹੈ। ਜੋ ਕੁਝ ਵੀ ਹੋਇਆ, ਉਸ ’ਚ ਦੀਪ ਸਿੱਧੂ ਦਾ ਕੋਈ ਕਸੂਰ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਵੀ ਧਿਆਨ ਦੇਵੇ, ਕੋਈ ਵੀ ਦੁਖੀ ਨਾ ਹੋਵੇ। ਮੈਂ 26 ਜਨਵਰੀ ਨੂੰ ਉਥੇ ਨਹੀਂ ਸੀ, ਜਿਸ ਕਾਰਨ ਉਸ ਦਿਨ ਦੀ ਜ਼ਿਆਦਾ ਚਰਚਾ ਨਹੀਂ ਕਰਨਾ ਚਾਹੁੰਦਾ।’

ਸਿੰਗਾ ਨੇ ਅੱਗੇ ਕਿਹਾ, ‘ਦੀਪ ਸਿੱਧੂ ਇਕ ਪੜ੍ਹਿਆ-ਲਿਖਿਆ ਤੇ ਸਮਝਦਾਰ ਇਨਸਾਨ ਹੈ। ਉਸ ਨੂੰ ਸਹੀ-ਗਲਤ ਦੀ ਸਮਝ ਹੈ। ਮੈਂ ਹਮੇਸ਼ਾ ਪੰਜਾਬ ਦੇ ਨਾਲ ਹਾਂ, ਪੰਜਾਬੀਅਤ ਦੇ ਨਾਲ ਹਾਂ। ਬਸ ਇੰਨੀ ਤਸ਼ੱਦਦ ਨਾ ਹੋਵੇ ਕਿ ਕਿਸੇ ਦੀ ਮਾਂ ਦੀਆਂ ਅੱਖਾਂ ’ਚੋਂ ਹੰਝੂ ਆ ਜਾਣ।’

ਸਿੰਗਾ ਨੇ ਆਪਣੀ ਡੈਬਿਊ ਪੰਜਾਬੀ ਫ਼ਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਅਦਾਕਾਰ ਦੀਪ ਸਿੱਧੂ ਨਾਲ ਕੀਤੀ ਸੀ। ਫ਼ਿਲਮ ’ਚ ਸਿੰਗਾ ਨੈਗੇਟਿਵ ਕਿਰਦਾਰ ’ਚ ਨਜ਼ਰ ਆਇਆ ਸੀ। ਆਪਣੀ ਲਾਈਵ ਵੀਡੀਓ ’ਚ ਸਿੰਗਾ ਨੇ ਦੀਪ ਸਿੱਧੂ ਨਾਲ ਸ਼ੂਟਿੰਗ ਦੇ ਪਲ ਵੀ ਸਾਂਝੇ ਕੀਤੇ।

ਨੋਟ– ਸਿੰਗਾ ਦੀ ਲਾਈਵ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News