ਕੰਗਨਾ ਰਣੌਤ ਨੂੰ ਮੱਤ ਦਿੰਦਿਆਂ ਵੇਖੋ ਕੀ ਬੋਲਿਆ ਗਾਇਕ ਸਿੰਗਾ (ਵੀਡੀਓ)

12/01/2020 5:01:47 PM

ਜਲੰਧਰ (ਬਿਊਰੋ)– ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਦੇ ਇਕ ਟਵੀਟ ਦੀ ਖੂਬ ਨਿੰਦਿਆ ਹੋ ਰਹੀ ਹੈ। ਕੰਗਨਾ ਨੇ ਕਿਸਾਨ ਧਰਨੇ ’ਚ ਸ਼ਾਮਲ ਇਕ ਬਜ਼ੁਰਗ ਮਹਿਲਾ ਦੀ ਤਸਵੀਰ ਸਾਂਝੀ ਕਰਦਿਆਂ ਇਹ ਕਿਹਾ ਸੀ ਕਿ ਉਕਤ ਬਜ਼ੁਰਗ ਮਹਿਲਾ ਕਿਰਾਏ ’ਤੇ ਧਰਨਿਆਂ ’ਚ ਜਾਂਦੀ ਹੈ। ਇਸ ਟਵੀਟ ਦੀ ਜਦੋਂ ਨਿੰਦਿਆ ਹੋਣ ਲੱਗੀ ਤਾਂ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ ਪਰ ਉਸ ਦਾ ਸਕ੍ਰੀਨਸ਼ਾਟ ਵਾਇਰਲ ਹੋਣ ਲੱਗਾ। ਇਸ ’ਤੇ ਪੰਜਾਬੀ ਗਾਇਕਾਂ ਨੇ ਕੰਗਨਾ ਰਣੌਤ ਨੂੰ ਘੇਰਿਆ ਹੈ। ਜਿਥੇ ਪੰਜਾਬੀ ਗਾਇਕ ਕੰਗਨਾ ’ਤੇ ਆਪਣਾ ਗੁੱਸਾ ਕੱਢ ਰਹੇ ਹਨ, ਉਥੇ ਸਿੰਗਾ ਨੇ ਕੰਗਨਾ ਨੂੰ ਮੱਤ ਦਿੰਦਿਆਂ ਇਕ ਲਾਈਵ ਵੀਡੀਓ ਪੋਸਟ ਕੀਤੀ ਹੈ।

ਆਪਣੀ ਲਾਈਵ ਵੀਡੀਓ ’ਚ ਸਿੰਗਾ ਨੇ ਕਿਹਾ, ‘ਜੋ ਤਸਵੀਰ ਕੰਗਨਾ ਰਣੌਤ ਵਲੋਂ ਸਾਂਝੀ ਕੀਤੀ ਗਈ, ਉਸ ’ਚ ਬਜ਼ੁਰਗ ਮਹਿਲਾ ਨੂੰ ਦੇਖ ਕੇ ਮੈਨੂੰ ਮੇਰੀ ਦਾਦੀ ਯਾਦ ਆ ਗਈ। ਸਾਡੇ ਪੰਜਾਬ ’ਚ ਜਿੰਨੀਆਂ ਮਾਵਾਂ ਹਨ, ਉਹ ਮੇਰੀਆਂ ਮਾਵਾਂ ਹਨ ਤੇ ਜਿੰਨੀਆਂ ਦਾਦੀਆਂ ਹਨ, ਉਹ ਮੇਰੀਆਂ ਦਾਦੀਆਂ ਹਨ। ਕੰਗਨਾ ਵਲੋਂ ਪ੍ਰਦਰਸ਼ਨਾਂ ਲਈ ਬਜ਼ੁਰਗ ਮਹਿਲਾਵਾਂ ਨੂੰ ਕਿਰਾਏ ’ਤੇ ਲੈਣ ਦੀ ਗੱਲ ਬੇਹੱਦ ਨਿੰਦਣਯੋਗ ਹੈ। ਉਸ ਨੂੰ ਮੈਂ ਸਲਾਹ ਦੇਣਾ ਚਾਹੁੰਦਾ ਹਾਂ ਕਿ ਜੇ ਉਹ ਕਿਸੇ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤਾਂ ਹੋਰ ਬਹੁਤ ਸਾਰੇ ਤਰੀਕਿਆਂ ਨਾਲ ਕਰ ਸਕਦੀ ਹੈ।’

 
 
 
 
 
 
 
 
 
 
 
 
 
 
 
 

A post shared by Singga (@singga_official)

ਸਿੰਗਾ ਨੇ ਅੱਗੇ ਕਿਹਾ, ‘ਮੈਂ ਕੰਗਨਾ ਨੂੰ ਬਹੁਤ ਚੰਗੀ ਕਲਾਕਾਰ ਸਮਝਦਾ ਸੀ। ਉਹ ਮੇਰੇ ਤੋਂ ਛੋਟੀ ਹੈ ਜਾਂ ਵੱਡੀ ਇਹ ਮੈਂ ਨਹੀਂ ਜਾਣਦਾ ਪਰ ਉਸ ਨੇ ਜੋ ਬੋਲਿਆ ਬਿਲਕੁਲ ਗਲਤ ਹੈ। ਉਸ ਨੂੰ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੀਦਾ ਹੈ ਨਾ ਕਿ ਸਾਡੀ ਜ਼ਿੰਦਗੀ ’ਚ ਦਖਲ ਦੇਣਾ ਚਾਹੀਦਾ ਹੈ। ਮੈਨੂੰ ਵੀ ਕਿਸੇ ਦੀ ਜ਼ਿੰਦਗੀ ’ਚ ਦਖਲ ਦੇਣਾ ਚੰਗਾ ਨਹੀਂ ਲੱਗਦਾ ਪਰ ਮੈਨੂੰ ਕੰਗਨਾ ਦੀ ਇਹ ਗੱਲ ਬੇਹੱਦ ਮਾੜੀ ਲੱਗੀ। ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ। 

ਕੰਗਨਾ ’ਤੇ ਵਰ੍ਹਦਿਆਂ ਸਿੰਗਾ ਨੇ ਕਿਹਾ, ‘ਮੈਨੂੰ ਹੁਣ ਪਤਾ ਲੱਗਾ ਕਿ ਕਿਵੇਂ ਉਸ ਨੇ ਬਾਲੀਵੁੱਡ ’ਚ ਆਪਣਾ ਨਾਂ ਬਣਾਇਆ ਹੈ, ਸ਼ਾਇਦ ਇਹੀ ਸਭ ਕੁਝ ਕਰਕੇ। ਮੈਂ ਸਮਝਦਾ ਸੀ ਕਿ ਉਸ ਨੇ ਮਿਹਨਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਸ ਦੀ ਵੀ ਮਾਂ ਤੇ ਦਾਦੀ ਘਰ ’ਚ ਹੋਣੀ ਹੈ। ਲੱਗਦਾ ਹੈ ਕਿ ਕਲਯੁੱਗ ਆ ਗਿਆ ਹੈ, ਜੋ ਇਕ ਔਰਤ ਹੋ ਕੇ ਦੂਜੀ ਔਰਤ ਨੂੰ ਮਾੜਾ ਬੋਲ ਰਹੀ ਹੈ।’

ਕਿਸਾਨਾਂ ਦੇ ਧਰਨੇ ’ਚ ਜਾਣ ਦੀ ਗੱਲ ’ਤੇ ਸਿੰਗਾ ਨੇ ਕਿਹਾ ਕਿ ਉਹ ਪੰਜਾਬ ਦੇ ਨਾਲ ਹੈ। ਉਸ ਨੇ ਕਿਹਾ ਕਿ ਫ਼ਿਲਮ ’ਚ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਣ ਕਾਰਨ ਉਹ ਸ਼ੂਟਿੰਗ ’ਚੋਂ ਨਿਕਲ ਨਹੀਂ ਪਾ ਰਿਹਾ। ਇਸ ਫ਼ਿਲਮ ਕਰਕੇ ਕਈ ਲੋੜਵੰਦਾਂ ਦੇ ਪਰਿਵਾਰਾਂ ਦੀ ਰੋਟੀ ਚੱਲ ਰਹੀ ਹੈ, ਜੋ ਸ਼ਾਇਦ ਮੇਰੇ ਕਰਕੇ ਪ੍ਰਭਾਵਿਤ ਹੋ ਸਕਦੀ ਹੈ। ਕੋਰੋਨਾ ਕਰਕੇ ਸ਼ੂਟਿੰਗ ਵੀ ਲੰਮੇ ਸਮੇਂ ਬਾਅਦ ਸ਼ੁਰੂ ਹੋਈ ਹੈ ਤਾਂ ਅਜਿਹੇ ’ਚ ਫ਼ਿਲਮ ਨਾਲ ਜੁੜੇ ਲੋਕਾਂ ਨੂੰ ਵੀ ਕੰਮ ਦੀ ਲੋੜ ਹੁੰਦੀ ਹੈ।


Rahul Singh

Content Editor

Related News