ਕੁੜੀਆਂ ਤੇ ਨਸ਼ਾ ਖ਼ਰੀਦਣ ਦੇ ਮਾਮਲੇ ''ਚ ਪ੍ਰਸਿੱਧ ਗਾਇਕ ਜੱਗੀ ਡੀ ਗ੍ਰਿਫ਼ਤਾਰ, ਗੁਰੂ ਰੰਧਾਵਾ ਸਬੰਧੀ ਦਿੱਤੀ ਇਹ ਸਫ਼ਾਈ

4/8/2021 11:53:13 AM

ਚੰਡੀਗੜ੍ਹ (ਬਿਊਰੋ) - ਮਸ਼ਹੂਰ ਭਾਰਤੀ-ਬਿ੍ਰਟਿਸ਼ ਗਾਇਕ ਜੱਗੀ ਡੀ ਨੂੰ ਮੰਗਲਵਾਰ ਘਰੇਲੂ ਹਿੰਸਾ ਦੇ ਦੋਸ਼ ’ਚ ਲੰਡਨ ’ਚ ਗਿ੍ਰਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਜੱਗੀ ਡੀ ਨੇ ਬੀਤੇ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਨਵਜੋਤ ਸਿੰਘ ਨੂੰ ਟੈਗ ਕਰਦਿਆਂ ਕੁਝ ਗੱਲਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਪੋਸਟ ’ਚ ਲਿਖਿਆ ‘ਮੇਰੇ ਗਲ਼ਤ ਕੰਮਾਂ ’ਚ ਗੁਰੂ ਰੰਧਾਵਾ ਤੇ ਨਵਜੋਤ ਸਿੰਘ ਦਾ ਕੋਈ ਹੱਥ ਨਹੀਂ ਹੈ।’ ਦੱਸ ਦਈਏ ਕਿ ਇਹ ਪੋਸਟ ਜੱਗੀ ਡੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਚ ਸਾਂਝੀ ਕੀਤੀ ਹੈ। 

ਇਹ ਸੀ ਪੂਰਾ ਮਾਮਲਾ
ਜੱਗੀ ਡੀ ਹਾਲ ਹੀ ’ਚ ਨਵੀਂ ਦਿੱਲੀ ਦੇ ‘ਦਿ ਕਲੇਰੀਅਸ ਹੋਟਲ’ ’ਚ ਸਨ ਅਤੇ ਫ਼ਿਰ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ’ਤੇ ਪਤਨੀ ਕਿਰਨ ਸੰਘੀ ਨੂੰ ਸਰਪ੍ਰਾਈਜ਼ ਦੇਣ ਲੰਡਨ ਲਈ ਰਵਾਨਾ ਹੋਏ ਸਨ। ਜਦੋਂ ਜੱਗੀ ਡੀ ਲੰਡਨ ਪਹੁੰਚੇ ਤਾਂ ਉਸ ਦੀ ਪਤਨੀ ਨੇ ਗੱਲਾਂ-ਗੱਲਾਂ ’ਚ ਉਸ ਦਾ ਫੋਨ ਚੈੱਕ ਕੀਤਾ ਤੇ ਕੁਝ ਇਤਰਾਜ਼ਯੋਗ ਮੈਸੇਜ ਪੜ੍ਹਨ ਤੋਂ ਬਾਅਦ ਦੋਵਾਂ ’ਚ ਲੜਾਈ ਸ਼ੁਰੂ ਹੋ ਗਈ। ਦੋਵਾਂ ਦੀ ਲੜਾਈ ਇੰਨੀ ਜ਼ਿਆਦਾ ਵਧ ਗਈ ਕਿ ਬਾਅਦ ’ਚ ਪਤਨੀ ਕਿਰਨ ਨੇ ਮਦਦ ਲਈ ਲੰਡਨ ਪੁਲਸ ਨੂੰ ਫੋਨ ਕੀਤਾ। 

PunjabKesari

ਪਤਨੀ ਨੇ ਲਾਏ ਗੰਭੀਰ ਦੋਸ਼
ਖ਼ਬਰਾਂ ਮੁਤਾਬਕ, ਕਿਰਨ ਇਨ੍ਹੀਂ ਦਿਨੀਂ ਬਹੁਤ ਬੁਰੇ ਦੌਰ ’ਚ ਗੁਜਰ ਰਹੀ ਹੈ। ਕਿਰਨ ਜੱਗੀ ਦੇ ਵਰਤਾਓ ਅਤੇ ਧੋਖੇ ਤੋਂ ਇੰਨੀਂ ਜ਼ਿਆਦਾ ਪ੍ਰੇਸ਼ਾਨ ਹੈ ਕਿ ਉਹ ਵਿਆਹ ਦੇ 11 ਸਾਲ ਬਾਅਦ ਅਤੇ 3 ਬੱਚਿਆਂ ਦੇ ਬਾਵਜੂਦ ਉਸ ਨੇ ਜੱਗੀ ਤੋਂ ਵੱਖ ਹੋਣ ਫ਼ੈਸਲਾ ਕਰ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ, ਕਿਰਨ ਨੇ ਜੱਗੀ ਨੂੰ ਘਰੇਲੂ ਹਿੰਸਾ ਦੇ ਦੋਸ਼ ’ਚ ਗਿ੍ਰਫ਼ਤਾਰ ਕਰਵਾਇਆ ਹੈ।

ਗੁਰੂ ਰੰਧਾਵਾ ਨੂੰ ਲੈ ਕੇ ਜੱਗੀ ਡੀ ਦੀ ਸਫ਼ਾਈ
ਖ਼ਬਰਾਂ ਦੀ ਮੰਨੀਏ ਤਾਂ ਕਿਰਨ  ਨੇ ਜੱਗੀ ਡੀ ਦੇ ਇੰਸਟਾਗ੍ਰਾਮ ’ਤੇ ਦੋ ਸਕ੍ਰੀਨਸ਼ਾਟ ਪੋਸਟ ਕੀਤੇ ਸਨ, ਜਿਸ ’ਚ ਇਕ ਵਿਅਕਤੀ ਦਾ ਨਾਂ ‘ਗੁਰੂ ਭਾਰਤ’ ਕਰਕੇ ਸੇਵ ਸੀ ਅਤੇ ਦੋਵੇਂ ਡਰੱਗ ਲੈਣ ਅਤੇ ਮੁੰਬਈ-ਦਿੱਲੀ ’ਚ ਕੁੜੀਆਂ ਕਿਰਾਏ ’ਤੇ ਲੈਣ ਦੀ ਗੱਲ ਕਰ ਰਹੇ ਸਨ। ਹਾਲਾਂਕਿ ਬਾਅਦ ’ਚ ਇਹ ਪੋਸਟ ਜੱਗੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤੀ ਗਈ। ਉਥੇ ਹੀ ਆਪਣੇ ਇਸ ਪੂਰੇ ਮਾਮਲੇ ’ਤੇ ਜੱਗੀ ਡੀ ਨੇ ਆਪਣੀ ਇੰਸਟਾ ਸਟੋਰੀ ’ਚ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਨਵਜੋਤ ਸਿੰਘ ਨੂੰ ਟੈਗ ਕਰਦਿਆਂ ਲਿਖਿਆ ਹੈ, ‘ਮੇਰੇ ਗਲ਼ਤ ਕੰਮਾਂ ’ਚ ਗੁਰੂ ਰੰਧਾਵਾ ਤੇ ਨਵਜੋਤ ਸਿੰਘ ਦਾ ਕੋਈ ਹੱਥ ਨਹੀਂ ਹੈ।’ 

ਦਿੱਗਜ ਕਲਾਕਾਰਾਂ ਨਾਲ ਕਰ ਚੁੱਕੈ ਕੰਮ
ਜੱਗੀ ਡੀ 14 ਸਾਲ ਦੀ ਉਮਰ ਤੋਂ ਪਰਫਾਰਮ ਕਰ ਰਿਹਾ ਹੈ। ਮੈਡੋਨਾ, ਰਿੱਕੀ ਮਾਰਟਿਨ, ਮੈਰੀ ਜੇ. ਬਲਿਜ ਅਤੇ ਕ੍ਰੇਗ ਡੇਵਿਡ ਵਰਗੇ ਦਿੱਗਜ ਸੰਗੀਤ ਕਲਾਕਾਰਾਂ ਨਾਲ ਗੀਤਾਂ ’ਚ ਨਜ਼ਰ ਆ ਚੁੱਕੇ ਹਨ। ਉਸ ਨੇ ਜੈ ਸੀਨ, ਰੋਨਿਕਾ ਮੇਹਿਤਾ ਅਤੇ ਰਿਸ਼ੀ ਰਿਚ ਨਾਲ ਫ਼ਿਲਮ ‘ਹਮ ਤੁਮ’ ’ਚ ਵੀ ਕੰਮ ਕੀਤਾ ਹੈ। 


sunita

Content Editor sunita