ਗਾਇਕਾ ਰਜ਼ੀਆ ਸੁਲਤਾਨ ਦਾ ਗੀਤ ''ਇੱਜ਼ਤਾਂ ਦੇ ਮਹਿਲ'' ਛਾਇਆ ਇੰਟਰਨੈੱਟ ''ਤੇ

Tuesday, Dec 26, 2023 - 05:31 PM (IST)

ਗਾਇਕਾ ਰਜ਼ੀਆ ਸੁਲਤਾਨ ਦਾ ਗੀਤ ''ਇੱਜ਼ਤਾਂ ਦੇ ਮਹਿਲ'' ਛਾਇਆ ਇੰਟਰਨੈੱਟ ''ਤੇ

ਜਲੰਧਰ (ਸੋਮ) - ਸੁਰੀਲੀ ਗਾਇਕਾ ਰਜ਼ੀਆ ਸੁਲਤਾਨ ਦਾ ਨਵਾਂ ਗੀਤ ‘ਇੱਜ਼ਤਾਂ ਦੇ ਮਹਿਲ’ (ਲੋਕ ਤੱਥ) ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਪ੍ਰਮੋਟਰ ਵਿੱਕੀ ਨਾਗਰਾ ਨੇ ਦੱਸਿਆ ਕਿ ਇਸ ਗੀਤ ਦੇ ਗੀਤਕਾਰ ਰਾਜਵੀਰ ਪੰਨੂ ਤੇ ਸੰਗੀਤਕਾਰ ਰਾਜਾ ਮੱਟੂ ਹਨ।

ਦੱਸ ਦਈਏ ਕਿ ਗਾਇਕਾ ਰਜ਼ੀਆ ਸੁਲਤਾਨ ਦੇ ਗੀਤ ‘ਇੱਜ਼ਤਾਂ ਦੇ ਮਹਿਲ’ਦਾ ਵੀਡੀਓ ਫਿਲਮਾਂਕਣ ਬਿੱਟੂ ਅਰੋੜਾ ਤੇ ਜਸ਼ਨ ਪ੍ਰੋਡਕਸ਼ਨ ਵੱਲੋਂ ਕੀਤਾ ਗਿਆ ਹੈ, ਜਿਸ ਨੂੰ ਪ੍ਰੋਡਿਊਸਰ ਵਿੱਕੀ ਨਾਗਰਾ ਕੈਨੇਡਾ ਨੇ ਰਿਲੀਜ਼ ਕੀਤਾ ਹੈ। ਪ੍ਰਮੋਟਰ ਵਿੱਕੀ ਨਾਗਰਾ ਨੇ ਦੱਸਿਆ ਕਿ ਇਹ ਗੀਤ ਯੂ-ਟਿਊਬ ਦੇ ਨਾਲ-ਨਾਲ ਸੋਸ਼ਲ ਸਾਈਟਾਂ ’ਤੇ ਵੀ ਚਲ ਰਿਹਾ ਹੈ।
 


author

sunita

Content Editor

Related News