ਮਹਿਤਪੁਰ 'ਚ ਏਕਮ ਪਬਲਿਕ ਸਕੂਲ ਵੱਲੋਂ ਕਰਵਾਈ ਗਈ ਐਕੋਲੇਡ ਸੈਰੇਮਨੀ 'ਚ ਪਹੁੰਚੇ ਗਾਇਕ ਪ੍ਰੀਤ ਹਰਪਾਲ

01/27/2023 4:10:17 PM

ਜਲੰਧਰ- ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਵਿਸ਼ੇਸ਼ ਅਗਵਾਈ 'ਚ ਜੂਨੀਅਰ ਵਿੰਗ ਦੀ ਐਕੋਲੇਡ ਸੈਰੇਮਨੀ ਆਯੋਜਿਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਸਮਾਰੋਹ 'ਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਭਰਦੇ ਹੋਏ ਪੰਜਾਬੀ ਗਾਇਕ ਗੋਲਡਨਦੀਪ ਅਤੇ ਡਾਕਟਰ ਰਮਨਦੀਪ ਕੌਰ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਹੋਏ। ਸਮਾਰੋਹ ਦੀ ਸ਼ੁਰੂਆਤ ਪ੍ਰੀਤ ਹਰਪਾਲ, ਗੋਲਡਨ ਦੀਪ, ਡਾਕਟਰ ਰਮਨਦੀਪ ਕੌਰ, ਸੁਰਿੰਦਰ ਸਿੰਘ, ਅਮਨਜੀਤ ਕੌਰ, ਡਾਇਰੈਕਟਰ ਨਿਰਮਲ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ ਸਰਦਾਰ ਦਲਜੀਤ ਸਿੰਘ ਪ੍ਰਧਾਨ, ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ ਅਤੇ ਦਲਜੀਤ ਕੌਰ ਵੱਲੋਂ ਸਾਂਝੇ ਤੌਰ 'ਤੇ ਸ਼ਮਾ ਰੌਸ਼ਨ ਕਰਨਉਪਰੰਤ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਿਦਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। 

ਆਏ ਹੋਏ ਮੁੱਖ ਮਹਿਮਾਨ ਪ੍ਰੀਤ ਹਰਪਾਲ ਹੋਰਾਂ ਵੱਲੋਂ ਏਕਮ ਪਬਲਿਕ ਦੀਆਂ ਪ੍ਰਾਪਤੀਆਂ ਲਈ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਸ ਗੱਲ ਲਈ ਸਕੂਲ ਵਧਾਈ ਦਾ ਪਾਤਰ ਹੈ। ਆਏ ਹੋਏ ਵਿਸ਼ੇਸ਼ ਮਹਿਮਾਨ ਗੋਲਡਨਦੀਪ ਸਿੰਘ ਪੰਜਾਬੀ ਗਾਇਕ ਨੇ ਆਪਣਾ ਗਾਣਾ ਚਾਕਲੇਟ ਗਾ ਕੇ ਵਾਹ-ਵਾਹ ਖੱਟੀ।  ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਇਸ ਸਮਾਰੋਹ 'ਚ ਪਹੁੰਚੇ ਹੋਏ ਸਭ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਜੀ ਆਇਆਂ ਆਖਿਆ। ਮਾਤਾ-ਪਿਤਾ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਇਸ ਐਕੋਲੇਡ ਸੈਰੇਮਨੀ ਨੂੰ ਸਲਾਨਾ ਫੰਕਸ਼ਨ ਨਾਲੋਂ ਵੱਖ ਇਸ ਲਈ ਕੀਤਾ ਗਿਆ ਹੈ ਤਾਂ ਜੋ ਜੂਨੀਅਰ ਵਿੰਗ ਦੇ ਬੱਚਿਆੰ ਨੂੰ ਵੀ ਖ਼ਾਸ ਤਵੱਜੋਂ ਦਿੱਤੀ ਜਾ ਸਕੇ। ਇਸ ਮੌਕੇ ਡਾ. ਰਮਨਦੀਪ ਕੌਰ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਰੂ-ਬ-ਰੂ ਹੁੰਦੇ ਹੋਏ ਆਪਣਾ ਸਕੂਲ ਟਾਈਮ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਦੇ ਉਜਵਲ ਭਵਿੱਖ ਲਈ ਕੁਝ ਵਿਸ਼ੇਸ਼ ਟਿੱਪਸ ਬੱਚਿਆਂ ਦੇ ਮਾਪਿਆਂ ਨਾਲ ਸਾਂਝੇ ਕੀਤੇ। 

ਇਹ ਵੀ ਪੜ੍ਹੋ : ਫਗਵਾੜਾ 'ਚ ਫੈਲੀ ਦਹਿਸ਼ਤ, ਕਰਿਆਨਾ ਵਪਾਰੀ ਨੂੰ ਮਾਰੀ ਗੋਲੀ

ਸਮਾਰੋਹ ਦੌਰਾਨ ਪ੍ਰੀਤ ਹਰਪਾਲ ਨੇ ਆਪਣੇ ਚਰਚਿਤ ਗਾਣੇ ਬਲੈਕ ਸੂਟ, ਜੁੱਤੀ, ਸੂਟ ਪਟਿਆਲਾ ਸ਼ਾਹੀ ਆਦਿ ਗਾ ਕੇ ਖ਼ੂਬ ਰੰਗ ਬੰਨ੍ਹਿਆ। ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਡਾਇਰੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਐਕੋਲੇਡ ਸੈਰੇਮਨੀ ਮੌਕੇ ਜੂਨੀਅਰ ਵਿੰਗ ਦੇ ਪੁਜ਼ੀਸ਼ਨ ਹੋਲਡਰ ਬੱਚਿਆਂ ਨੂੰ ਇਨਾਮ ਦੇ ਕੇ ਸਕੂਲ ਵੱਲੋਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਸਮਾਰੋਹ ਦੇ ਅਖ਼ੀਰ ਵਿਚ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਪ੍ਰੀਤ ਹਰਪਾਲ, ਵਿਸ਼ੇਸ਼ ਮਹਿਮਾਨ ਗੋਲਡਨਦੀਪ ਅਤੇ ਡਾ. ਰਮਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਸਟੇਜ ਸੰਚਾਨਲ ਦੀ ਭੂਮਿਕਾ ਮੈਡਮ ਸਵਪਨਦੀਪ ਕੌਰ ਅਤੇ ਰਣਜੋਤ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ।  ਇਸ ਮੌਕੇ ਮਹਿੰਦਰ ਪਾਲ ਸਿੰਘ ਟੁਰਨਾ (ਵਾਈਸ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ), ਸੁਖਵਿੰਦਰ ਸਿੰਘ ਪਰਜੀਆਂ, ਨਰਿੰਦਰ ਅਰੋੜਾ, ਅਸ਼ੋਕ ਚੋਪੜਾ, ਮਨਜੀਤ ਸਿੰਘ ਟਰਾਂਟੋ, ਜਰਨੈਲ ਸਿੰਘ ਪਰਜੀਆਂ, ਡਿੰਪਲ ਭਾਟੀਆ, ਹਰਪ੍ਰੀਚ ਸਿੰਘ ਮੱਟੂ, ਸੁੜਖਦੇਵ ਸਿੰਘ ਜੱਜ (ਡਾਇਰੈਕਟਰ ਅਕਾਲ ਗਰੁੱਪ), ਅਮਨਦੀਪ ਕੌਰ ਪ੍ਰਿੰਸੀਪਲ ਅਕਾਲ ਗਰੁੱਪ, ਸ਼ਾਲੂ ਗੁਪਤਾ, ਪ੍ਰਿੰਸੀਪਲ ਅਪੈਕਸ ਇੰਟਰਨੈਸ਼ਨਲ ਸਕੂਲ ਨਕੋਦਰ, ਬਲਵਿੰਦਰ ਸਾਬੀ, ਨਵਦੀਪ ਸਿੰਘ, ਇੰਦਰਜੀਤ ਸਿੰਘ, ਗੁਰਦਿਆਲ ਬਾਜਵਾ, ਬੱਚਿਆਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। 

ਇਹ ਵੀ ਪੜ੍ਹੋ : ਚਰਚਾ ਹੋਈ ਤੇਜ਼: ਕੌਣ ਹੋਵੇਗਾ ਜਲੰਧਰ ਸ਼ਹਿਰ ਦਾ ਅਗਲਾ ਮੇਅਰ ਤੇ ਕਿਸ ਦੇ ਨਸੀਬ ’ਚ ਲਿਖੀ ਹੈ ‘ਝੰਡੀ ਵਾਲੀ ਕਾਰ’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News