ਗਾਇਕ ਪ੍ਰਦੀਪ ਸਿੰਘ ਸਰਾਂ ਦਾ ਫੈਨਜ਼ ਨੂੰ ਖ਼ਾਸ ਤੋਹਫਾ

Friday, Aug 09, 2024 - 02:12 PM (IST)

ਗਾਇਕ ਪ੍ਰਦੀਪ ਸਿੰਘ ਸਰਾਂ ਦਾ ਫੈਨਜ਼ ਨੂੰ ਖ਼ਾਸ ਤੋਹਫਾ

ਜਲੰਧਰ- ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣਤਾ ਭਰੀ ਮਿਆਰੀ ਗਾਇਕੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ ਨੌਜਵਾਨ ਗਾਇਕ ਪ੍ਰਦੀਪ ਸਿੰਘ ਸਰਾਂ, ਜੋ ਅਪਣਾ ਨਵਾਂ ਗਾਣਾ 'ਜ਼ੰਜੀਰੀ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਤੇ ਪ੍ਰਭਾਵੀ ਅਵਾਜ਼ ਵਿੱਚ ਸਜਿਆ ਇਹ ਗਾਣਾ ਭਲਕੇ 09 ਅਗਸਤ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by 𝐏𝐚𝐫𝐝𝐞𝐞𝐩 𝐒𝐫𝐚𝐧 (@pardeepsran)

'ਰੈਡ ਲੀਫ' ਅਤੇ 'ਗੋਲਡੀ ਕੇਹਲ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਖੂਬਸੂਰਤ ਗਾਣੇ ਦਾ ਸੰਗੀਤ ਗੈਫੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਗੁਰਜਸ ਸਿੱਧੂ ਨੇ ਰਚੇ ਹਨ।ਨੌਜਵਾਨ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਅਤੇ ਬੀਟ ਸੋਂਗ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਗਾਇਕਾ ਸਰਘੀ ਮਾਨ ਦੀ ਕਲੋਬਰੇਸ਼ਨ ਅਤੇ ਚਰਚਿਤ ਮਾਡਲ ਸ਼ਰੂਤੀ ਵੱਲੋਂ ਕੀਤੀ ਫੀਚਰਿੰਗ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਨਿਰਮਾਤਾਵਾ ਹੈਪੀ ਕੇਹਲ, ਗੋਲਡੀ ਕੇਹਲ ਵੱਲੋਂ ਆਹਲਾ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤੇ ਗਏ ਉਕਤ ਸੰਗੀਤਕ ਪ੍ਰੋਜੈਕਟ ਦੇ ਹੈੱਡ ਜਸ ਸਿੱਧੂ ਹਨ। ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹਿਤੇਸ਼ ਅਰੋੜਾ ਦੁਆਰਾ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਹਿੱਟ ਅਤੇ ਵੱਡੇ ਗਾਣਿਆ ਨਾਲ ਜੁੜੇ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News