ਗਾਇਕਾ ਪਲਕ ਦਾ ਨੇਕ ਉਪਰਾਲਾ, ਕੋਰੋਨਾ ਮਰੀਜ਼ਾਂ ਲਈ ਖੋਲ੍ਹੇਗੀ ਹਸਪਤਾਲ, ਗ਼ਰੀਬਾਂ ਦਾ ਹੋਵੇਗਾ ਮੁਫ਼ਤ ਇਲਾਜ

05/07/2021 12:42:25 PM

ਮੁੰਬਈ: ਦੇਸ਼ ’ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ ਇਸ ਕਾਰਨ ਦੇਸ਼ ’ਚ ਹਸਪਤਾਲਾਂ ਅਤੇ ਦਵਾਈਆਂ ਦੀ ਬਹੁਤ ਘਾਟ ਹੋ ਗਈ ਹੈ। ਕਿਉਂਕਿ ਲੋਕ ਕੋਰੋਨਾ ਨਾਲ ਘੱਟ ਅਤੇ ਇਲਾਜ ਨਾ ਹੋਣ ਕਾਰਨ ਜ਼ਿਆਦਾ ਮਰ ਰਹੇ ਹਨ। ਅਜਿਹੇ ਸੰਕਟ ਦੇ ਸਮੇਂ ’ਚ ਮਸ਼ਹੂਰ ਗਾਇਕਾ ਪਲਕ ਮੁਛਾਲ ਨੇ ਇਕ ਨੇਕ ਫ਼ੈਸਲਾ ਲਿਆ ਹੈ ਜਿਸ ਦੀ ਪ੍ਰਸ਼ੰਸਕ ਖ਼ੂਬ ਸ਼ਲਾਘਾ ਕਰ ਰਹੇ ਹਨ। ਪਲਕ ਨੇ ਗਰੀਬਾਂ ਦੀ ਮਦਦ ਲਈ ਹਸਪਤਾਲ ਖੋਲ੍ਹਣ ਦਾ ਫ਼ੈਸਲਾ ਲਿਆ ਹੈ। 

PunjabKesari
ਪਲਕ ਗਰੀਬਾਂ ਲਈ ਇਕ ਹਸਪਤਾਲ ਖੋਲ੍ਹਣ ਜਾ ਰਹੀ ਹੈ ਜੋ ਉਨ੍ਹਾਂ ਦਾ ਮੁਫ਼ਤ ’ਚ ਇਲਾਜ ਕਰੇਗਾ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕੀਤਾ ਹੈ। ਗਾਇਕਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਜਿਸ ’ਚ ਉਹ ਆਪਣੀ ਗੋਦ ’ਚ ਇਕ ਬੱਚਾ ਲਏ ਨਜ਼ਰ ਆ ਰਹੀ ਹੈ। ਇਸ ਪੋਸਟ ’ਚ ਲਿਖਿਆ ਹੋਇਆ ਹੈ ਕਿ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਹਸਪਤਾਲ ਬਣਾਉਣ ਦਾ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ ਜਿਥੇ ਗਰੀਬਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਮੇਰੇ ਹਸਪਤਾਲ ਦਾ ਨਿਰਮਾਣ ਕਾਰਜ ਆਪਣੀ ਅਗਲੀ ਸਟੇਜ਼ ’ਤੇ ਹਨ। ਤੁਹਾਡਾ ਸਭ ਦਾ ਆਸ਼ੀਰਵਾਦ ਚਾਹੀਦੈ’। 
ਪਲਕ ਦੀ ਇਹ ਪੋਸਟ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਉਸ ਦੀਆਂ ਬੇਹੱਦ ਤਾਰੀਫ਼ਾਂ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਪਲਕ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਪਲਾਜ਼ਮਾ ਤੋਂ ਲੈ ਕੇ ਆਕਸੀਜਨ, ਹਸਪਤਾਲਾਂ ’ਚ ਬੈੱਡ ਉਪਲੱਬਧ ਕਰਵਾਉਣ ਦੀ ਹਰ ਸਭੰਵ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਦਿਲ ਦੀ ਬੀਮਾਰੀ ਨਾਲ ਪੀੜਤ ਬੱਚਿਆਂ ਨੂੰ ਜੀਵਨਦਾਨ ਦੇਣ ’ਚ ਵੀ ਮਦਦ ਕਰਦੀ ਹੈ। ਉਸ ਦੇ ਗਾਣਿਆਂ ਦੀ ਕਮਾਈ ਦਾ ਇਕ ਹਿੱਸਾ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਲਈ ਜਾਂਦਾ ਹੈ। ਦੱਸ ਦੇਈਏ ਕਿ ਪਲਕ ਬਾਲੀਵੁੱਡ ਇੰਡਸਟਰੀ ਨੂੰ ‘ਪ੍ਰੇਮ ਰਤਨ ਧੰਨ ਪਾਇਓ’, ‘ਇਕ ਦੋ ਤੀਨ’, ‘ਚਾਹੂ ਮੈਂ ਜਾ ਨਾ’, ‘ਆਖੋਂ ਹੀ ਆਖੋਂ ਮੇ’, ‘ਕੌਣ ਤੁਝੇ...’ ਵਰਗੇ ਹਿੱਟ ਗਾਣੇ ਦੇ ਚੁੱਕੀ ਹੈ।  

PunjabKesari


Aarti dhillon

Content Editor

Related News