ਮਸ਼ਹੂਰ ਪੰਜਾਬੀ ਗਾਇਕ ਕਾਂਬੀ ਰਾਜਪੁਰੀਆ ਕੋਰੋਨਾ ਪਾਜ਼ੇਟਿਵ, ਦੋਸਤਾਂ ਤੋਂ ਮੰਗੀ ਮੁਆਫ਼ੀ

Friday, Apr 16, 2021 - 05:11 PM (IST)

ਮਸ਼ਹੂਰ ਪੰਜਾਬੀ ਗਾਇਕ ਕਾਂਬੀ ਰਾਜਪੁਰੀਆ ਕੋਰੋਨਾ ਪਾਜ਼ੇਟਿਵ, ਦੋਸਤਾਂ ਤੋਂ ਮੰਗੀ ਮੁਆਫ਼ੀ

ਚੰਡੀਗੜ੍ਹ (ਬਿਊਰੋ)– ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇਸ਼ ਭਰ ’ਚ ਤੇਜ਼ੀ ਨਾਲ ਫੈਲ ਰਹੀ ਹੈ। ਜਿਥੇ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਬਾਲੀਵੁੱਡ ਕਲਾਕਾਰ ਇਸ ਦੀ ਚਪੇਟ ’ਚ ਆ ਗਏ ਹਨ, ਉਥੇ ਹੁਣ ਪੰਜਾਬੀ ਕਲਾਕਾਰ ਵੀ ਇਸ ਦੀ ਚਪੇਟ ’ਚ ਆਉਣੇ ਸ਼ੁਰੂ ਹੋ ਗਏ ਹਨ। ਹਾਲ ਹੀ ’ਚ ਪੰਜਾਬੀ ਗਾਇਕ ਕਾਂਬੀ ਰਾਜਪੁਰੀਆ ਨੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬੈਂਡ ਵਾਲਾ ਬਣ ਕੇ ਹੁਣ ਸੋਨੂੰ ਸੂਦ ਨੇ ਵਜਾਇਆ ਢੋਲ, ‘ਵਿਆਹਾਂ ਲਈ ਜਲਦ ਸੰਪਰਕ ਕਰੋ’

ਕਾਂਬੀ ਰਾਜਪੁਰੀਆ ਨੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੰਦਿਆਂ ਦੋਸਤਾਂ ਤੋਂ ਮੁਆਫ਼ੀ ਵੀ ਮੰਗੀ ਹੈ। ਕਾਂਬੀ ਰਾਜਪੁਰੀਆ ਨੇ ਲਿਖਿਆ, ‘ਜੋ ਦੋਸਤ ਮੇਰੇ ਸੰਪਰਕ ’ਚ ਸਨ, ਕਿਰਪਾ ਕਰਕੇ ਜੇਕਰ ਤੁਹਾਨੂੰ ਕੋਈ ਲੱਛਣ ਦਿਖਾਈ ਦੇਵੇ ਤਾਂ ਖ਼ੁਦ ਨੂੰ ਇਕਾਂਤਵਾਸ ਕਰੋ ਤੇ ਸਾਵਧਾਨੀ ਵਰਤੋ। ਮੈਂ ਕੋਰੋਨਾ ਪਾਜ਼ੇਟਿਵ ਹਾਂ। ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ।’

PunjabKesari

ਦੱਸਣਯੋਗ ਹੈ ਕਿ ਹਾਲ ਹੀ ’ਚ ਕਾਂਬੀ ਰਾਜਪੁਰੀਆ ਦਾ ਗੀਤ ‘2 ਭਾਈ’ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਕਾਂਬੀ ਰਾਜਪੁਰੀਆ ਨਾਲ ਰੈਪਰ ਸੁਲਤਾਨ ਨਜ਼ਰ ਆਇਆ। ਗੀਤ ਨੂੰ ਯੂਟਿਊਬ ’ਤੇ 3.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕਾਂਬੀ ਦੇ ਇਸ ਗੀਤ ਨੂੰ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

ਉਥੇ ਕਾਂਬੀ ਨੇ ਤਾਲਾਬੰਦੀ ਦੌਰਾਨ ਖ਼ੁਦ ਨੂੰ ਫਿੱਟ ਰੱਖਣ ਲਈ ਖੂਬ ਮਿਹਨਤ ਕੀਤੀ ਹੈ। ਕਾਂਬੀ ਦੇ ਸਰੀਰ ’ਚ ਬਦਲਾਅ ਸਾਫ ਦੇਖਿਆ ਜਾ ਸਕਦਾ ਹੈ। ਆਪਣੀ ਫਿੱਟ ਬਾਡੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਂਬੀ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News