ਗਾਇਕ ਜਸਟਿਨ ਬੀਬਰ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

Saturday, Aug 24, 2024 - 09:47 AM (IST)

ਗਾਇਕ ਜਸਟਿਨ ਬੀਬਰ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਵੈੱਬ ਡੈਸਕ-ਗਾਇਕ ਜਸਟਿਨ ਬੀਬਰ ਨੇ ਆਪਣੀ ਪਤਨੀ ਹੇਲੀ ਬੀਬਰ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਹਾਲ ਹੀ  'ਚ ਗਾਇਕ ਨੇ ਆਪਣੇ ਬੇਬੀ ਬੁਆਏ ਦੀ ਪਹਿਲੀ ਝਲਕ ਸਾਂਝੀ ਕੀਤੀ ਅਤੇ ਪੁੱਤਰ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by Justin Bieber (@justinbieber)

ਜਸਟਿਨ ਬੀਬਰ ਦੁਆਰਾ ਸ਼ੇਅਰ ਕੀਤੀ ਗਈ ਪੋਸਟ 'ਚ ਉਨ੍ਹਾਂ ਦੇ ਬੱਚੇ ਦੇ ਪੈਰ ਨਜ਼ਰ ਆ ਰਹੇ ਹਨ, ਜਿਸ ਨੂੰ ਮਾਂ ਹੇਲੀ ਨੇ ਫੜਿਆ ਹੋਇਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਜਸਟਿਨ ਨੇ ਕੈਪਸ਼ਨ 'ਚ ਲਿਖਿਆ, 'ਵੈਲਕਮ ਹੋਮ ਜੈਕ ਬਲੂਜ਼ ਬੀਬਰ।' ਇਸ ਖੁਸ਼ਖਬਰੀ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਹਰ ਕੋਈ ਜਸਟਿਨ ਅਤੇ ਹੇਲੀ ਨੂੰ ਵਧਾਈ ਦੇ ਰਿਹਾ ਹੈ। ਜਿੱਥੇ ਇੱਕ ਪ੍ਰਸ਼ੰਸਕ ਨੇ ਲਿਖਿਆ, 'ਤੁਸੀਂ ਸ਼ਾਨਦਾਰ ਮਾਪੇ ਬਣੋਗੇ।' ਜਦੋਂ ਕਿ ਦੂਜੇ ਨੇ ਲਿਖਿਆ, 'ਰੱਬ ਉਸ ਛੋਟੇ ਮਹਿਮਾਨ ਨੂੰ ਆਸ਼ੀਰਵਾਦ ਦੇਵੇ।' ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਦੱਸ ਦੇਈਏ ਕਿ ਜੋੜੇ ਨੇ ਮਈ 2024 ਵਿੱਚ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ -ਯਾਤਰੀ ਨੂੰ  CPR ਦੇ ਕੇ ਜਾਨ ਬਚਾਉਣ ਵਾਲੇ ਜਵਾਨ ਦੀ ਅਰਜੁਨ ਕਪੂਰ ਨੇ ਕੀਤੀ ਤਾਰੀਫ਼

ਜਸਟਿਨ ਬੀਬਰ ਅਤੇ ਹੇਲੀ ਬੀਬਰ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ। ਫਿਰ ਉਹ ਦੋਸਤ ਬਣ ਗਏ ਅਤੇ ਫਿਰ ਇੱਕ ਦੂਜੇ ਨੂੰ ਡੇਟ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2018 'ਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਵਿਚਾਲੇ ਵਿਆਹ ਕਰਵਾ ਲਿਆ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਇੱਕ ਮਸ਼ਹੂਰ ਗਾਇਕ ਹਨ ਅਤੇ ਪੂਰੀ ਦੁਨੀਆ ਵਿੱਚ ਉਨ੍ਹਾਂ ਦੀ ਇੱਕ ਮਜ਼ਬੂਤ ​​ਫੈਨ ਫਾਲੋਇੰਗ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News