ਗਾਇਕ ਜੈਜ਼ੀ ਬੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
Tuesday, Feb 25, 2025 - 12:47 PM (IST)

ਐਂਟਰਟੇਨਮੈਂਟ ਡੈਸਕ - ਪੰਜਾਬੀ ਇੰਡਸਟਰੀ ’ਤੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਆਪਣੇ ਗੀਤਾਂ ਨਾਲ ਦੇਸ਼-ਵਿਦੇਸ਼ ’ਚ ਖੂਬ ਨਾਂ ਬਣਾਇਆ ਹੈ। ਹਾਲ ਹੀ 'ਚ ਜੈਜ਼ੀ ਬੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਜੈਜ਼ੀ ਬੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਸਾਥੀ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- 4 ਵਿਅਕਤੀਆਂ ਨੇ ਔਰਤ ਨਾਲ ਮਨਾਈਆਂ ਰੰਗ-ਰਲੀਆਂ, ਦਿੱਤਾ ਸੀ ਇਹ ਝਾਂਸਾ
ਦੱਸ ਦਈਏ ਕਿ ਗਾਇਕ ਜੈਜ਼ੀ ਬੀ ਨੇ ਗੁਰੂ ਘਰ 'ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਵੀ ਕੀਤਾ। ਜੈਜ਼ੀ ਬੀ ਦੇ ਗੀਤਾਂ ਦੀ ਗੱਲ ਕਰੀਏ ਗਾਇਕ ਨੂੰ 1993 ਤੋਂ ਲੈ ਕੇ ਹੁਣ ਤੱਕ ਆਪਣੇ ਹਿੱਟ ਗੀਤ ਦਿੱਤੇ ਹਨ।
ਦੱਸਣਯੋਗ ਹੈ ਕਿ ਜੈਜ਼ੀ ਬੀ ਦਾ ਜਨਮ 1 ਅਪ੍ਰੈਲ, 1975 ਨੂੰ ਦੁਰਗਾਪੁਰ, ਨਵਾਂਸ਼ਹਿਰ ਵਿਖੇ ਹੋਇਆ। ਜੈਜ਼ੀ ਬੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ। ਪੰਜਾਬੀ ਸੰਗੀਤ ਜਗਤ ’ਚ ਜੈਜ਼ੀ ਬੀ ‘ਕ੍ਰਾਊਨ ਪ੍ਰਿੰਸ ਆਫ ਭੰਗੜਾ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਜੈਜ਼ੀ ਬੀ ਜਦੋਂ 5 ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਵੈਨਕੂਵਰ, ਕੈਨੇਡਾ ਵਿਖੇ ਚਲਾ ਗਿਆ ਸੀ। ਜੈਜ਼ੀ ਨੇ ਕੈਨੇਡਾ ’ਚ ਹੀ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ। ਛੋਟੀ ਉਮਰ ’ਚ ਹੀ ਜੈਜ਼ੀ ਬੀ ਨੂੰ ਸੰਗੀਤ ਨਾਲ ਲਗਾਅ ਹੋ ਗਿਆ। ਜੈਜ਼ੀ ਬਚਪਨ ਤੋਂ ਹੀ ਕੁਲਦੀਪ ਮਾਣਕ ਨੂੰ ਸੁਣਨਾ ਪਸੰਦ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਜੈਜ਼ੀ 4 ਸਾਲਾਂ ਦੇ ਸਨ ਤਾਂ ਉਦੋਂ ਉਨ੍ਹਾਂ ਦੇ ਪਿੰਡ ’ਚ ਕੁਲਦੀਪ ਮਾਣਕ ਨੇ ਲਾਈਵ ਸ਼ੋਅ ਕੀਤਾ ਸੀ, ਜਿਸ ਤੋਂ ਬਾਅਦ ਜੈਜ਼ੀ ਬੀ ਨੂੰ ਸੰਗੀਤ ਨਾਲ ਲਗਾਅ ਹੋਣਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8