ਗਾਇਕਾ ਜਸਲੀਨ ਰਾਇਲ ਨੇ ਗੁਰੂ ਰੰਧਾਵਾ ਖਿਲਾਫ਼ ਦਿੱਤੀ ਸ਼ਿਕਾਇਤ, ਜਾਣੋ ਮਾਮਲਾ

Friday, Sep 13, 2024 - 01:32 PM (IST)

ਮੁੰਬਈ- 'ਹੀਰੀਏ' ਗੀਤ ਨਾਲ ਮਸ਼ਹੂਰ ਹੋਈ ਗਾਇਕਾ ਜਸਲੀਨ ਰਾਇਲ ਨੇ ਦੇਸ਼ ਦੀ ਸਭ ਤੋਂ ਵੱਡੀ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਟੀ-ਸੀਰੀਜ਼, ਪੰਜਾਬੀ ਗਾਇਕ-ਸੰਗੀਤਕਾਰ ਗੁਰੂ ਰੰਧਾਵਾ ਅਤੇ ਗੀਤਕਾਰ ਰਾਜ ਰਣਜੋਧ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ। ਮਾਮਲਾ ਮਿਊਜ਼ਿਕ ਕਾਪੀਰਾਈਟ ਦਾ ਹੈ ਅਤੇ ਇਹ ਸ਼ਿਕਾਇਤ ਬਾਂਬੇ ਹਾਈ ਕੋਰਟ 'ਚ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ -ਇਸ ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

ਇਹ ਹੈ ਮਾਮਲਾ 
ਜਸਲੀਨ ਰਾਇਲ ਨੇ ਟੀ-ਸੀਰੀਜ਼, ਰਾਜ ਰਣਜੋਧ ਅਤੇ ਗੁਰੂ ਰੰਧਾਵਾ ਦੇ ਖਿਲਾਫ ਆਪਣੇ ਗੀਤ ਦੇ ਕਾਪੀਰਾਈਟ ਦੀ ਉਲੰਘਣਾ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਗਾਇਕਾ ਨੇ ਸ਼ਿਕਾਇਤ ਕੀਤੀ ਹੈ ਕਿ ਕਲਾਕਾਰਾਂ ਨੇ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਗੀਤਾਂ ਦੀ ਵਰਤੋਂ ਕੀਤੀ ਹੈ। ਇਹ ਇਲਜ਼ਾਮ 'ਆਲ ਰਾਈਟ' ਗੀਤ ਨਾਲ ਸਬੰਧਤ ਹੈ ਜੋ ਐਲਬਮ 'ਜੀ ਥਿੰਗ' ਦਾ ਗੀਤ ਹੈ। ਜਸਲੀਨ ਰਾਇਲ ਨੇ ਗੁਰੂ ਰੰਧਾਵਾ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਗੀਤ 'ਆਲ ਰਾਈਟ' ਦੇ ਸੰਗੀਤ ਦੀ ਵਰਤੋਂ ਕੀਤੀ ਹੈ, ਜੋ ਉਸ ਦੀ ਇਜਾਜ਼ਤ ਤੋਂ ਬਿਨਾਂ ਲਿਆ ਗਿਆ ਹੈ।

ਬਿਨਾਂ ਇਜਾਜ਼ਤ ਦੇ ਵਰਤਿਆ ਗੀਤ
ਗਾਇਕਾ ਜਸਲੀਨ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ 2022 'ਚ ਅਜੇ ਦੇਵਗਨ ਦੀ ਫਿਲਮ 'ਰਨਵੇ 34' ਦੇ ਪ੍ਰਮੋਸ਼ਨਲ ਈਵੈਂਟ ਲਈ ਉਸ ਨੇ ਕੁਝ ਸੰਗੀਤ ਕੰਪੋਜ਼ ਕੀਤੇ ਸਨ। ਉਸ ਸਮੇਂ ਦੌਰਾਨ ਉਨ੍ਹਾਂ ਨੇ ਗੀਤਕਾਰ ਰਾਜ ਰਣਜੋਧ ਨਾਲ ਆਡੀਓ-ਵੀਡੀਓ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਇਸ ਰਚਨਾ ਦੇ ਵੇਰਵੇ ਸਾਂਝੇ ਕੀਤੇ ਸਨ। ਪਰ ਬਾਅਦ ਵਿੱਚ ਇਸ ਰਚਨਾ ਦਾ ਇੱਕ ਗੀਤ ਰਿਲੀਜ਼ ਕੀਤਾ ਗਿਆ ਜਿਸ ਵਿੱਚ ਗੁਰੂ ਰੰਧਾਵਾ ਦੀ ਆਵਾਜ਼ ਹੈ ਅਤੇ ਇਸ ਗੀਤ ਨੂੰ ਟੀ-ਸੀਰੀਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਗਾਇਕਾ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ -ਇਸ ਫ਼ਿਲਮ 'ਚ ਇੱਕਠੇ ਨਜ਼ਰ ਆਉਣਗੇ ਦਿਲਜੀਤ- ਆਲੀਆ ਭੱਟ

ਨਹੀਂ ਦਿੱਤਾ ਕ੍ਰੈਡਿਟ 
ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਜਸਲੀਨ ਨੂੰ ਦਸੰਬਰ 2023 'ਚ ਇਸ ਗੀਤ 'ਆਲ ਰਾਈਟ' ਬਾਰੇ ਪਤਾ ਲੱਗਾ, ਜਿਸ 'ਚ ਗੁਰੂ ਰੰਧਾਵਾ ਦੀ ਆਵਾਜ਼ ਹੈ ਅਤੇ ਇਸ ਦੇ ਗੀਤਕਾਰ ਰਾਜ ਰਣਜੋਧ ਹਨ। ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਸੰਗੀਤ ਉਸ ਦਾ ਹੈ ਤਾਂ ਉਸ ਨੇ ਸੋਚਿਆ ਕਿ ਉਸ ਨੂੰ ਕ੍ਰੈਡਿਟ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News