ਗਾਇਕ ਜਸਬੀਰ ਜੱਸੀ ਨੇ ਸਾਂਝੀਆਂ ਕੀਤੀਆਂ ਕਪਿਲ ਦੇ ਪੁੱਤਰ ਦੀ ਬਰਥਡੇ ਪਾਰਟੀ ਦੀਆਂ ਖ਼ੂਬਸੂਰਤ ਤਸਵੀਰਾਂ

Thursday, Feb 02, 2023 - 11:32 AM (IST)

ਗਾਇਕ ਜਸਬੀਰ ਜੱਸੀ ਨੇ ਸਾਂਝੀਆਂ ਕੀਤੀਆਂ ਕਪਿਲ ਦੇ ਪੁੱਤਰ ਦੀ ਬਰਥਡੇ ਪਾਰਟੀ ਦੀਆਂ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) : ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਪੁੱਤਰ ਦਾ ਬੀਤੇ ਦਿਨੀਂ ਜਨਮਦਿਨ ਸੀ। ਪੰਜਾਬੀ ਗਾਇਕ ਜਸਬੀਰ ਜੱਸੀ ਦੀ ਕਪਿਲ ਸ਼ਰਮਾ ਨਾਲ ਕਾਫ਼ੀ ਕਰੀਬੀ ਦੋਸਤੀ ਹੈ। ਉਹ ਹਰ ਖ਼ਾਸ ਮੌਕੇ ਕਪਿਲ ਸ਼ਰਮਾ ਨਾਲ ਨਜ਼ਰ ਆਉਂਦੇ ਹਨ। ਕਪਿਲ ਦੇ ਪੁੱਤਰ ਦੇ ਜਨਮਦਿਨ ਮੌਕੇ ਵੀ ਜਸਬੀਰ ਜੱਸੀ ਉਨ੍ਹਾਂ ਦੇ ਘਰ ਪਹੁੰਚੇ ਸਨ।

PunjabKesari

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਜਸਬੀਰ ਜੱਸੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜਸਬੀਰ ਜੱਸੀ ਕਪਿਲ ਸ਼ਰਮਾ ਤੇ ਗਿੰਨੀ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਬੱਚੇ ਵੀ ਕਪਿਲ ਤੇ ਗਿੰਨੀ ਨਾਲ ਮੌਜੂਦ ਸਨ।

PunjabKesari

ਦੱਸ ਦਈਏ ਕਿ ਇਸ ਮੌਕੇ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਸਨ।

PunjabKesari

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਨਮਦਿਨ ਦੀਆਂ ਮੁਬਾਰਕਾਂ ਤ੍ਰਿਸ਼ਾਨ, ਸਾਡੀ ਜ਼ਿੰਦਗੀ ‘ਚ ਖੂਬਸੂਰਤ ਰੰਗ ਜੋੜਨ ਲਈ ਤੁਹਾਡਾ ਧੰਨਵਾਦ। ਮੈਨੂੰ ਇਹ ਦੋ ਪਿਆਰੇ ਤੋਹਫ਼ੇ ਦੇਣ ਲਈ ਤੁਹਾਡਾ ਧੰਨਵਾਦ ਮੇਰੇ ਪਿਆਰ, ਗਿੰਨੀ ਚਤਰਥ।'

PunjabKesari

ਦੱਸਣਯੋਗ ਹੈ ਕਿ ਜਿਵੇਂ ਹੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੁੱਤਰ ਦੇ ਜਨਮਦਿਨ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਗਾਇਕ ਦਲੇਰ ਮਹਿੰਦੀ ਨੇ ਵੀ ਕਪਿਲ ਸ਼ਰਮਾ ਦੇ ਪੁੱਤਰ ਦੇ ਜਨਮ ਦਿਨ ‘ਤੇ ਵਧਾਈ ਦਿੰਦਿਆਂ ਲਿਖਿਆ ਕਿ ‘ਬੇਅੰਤ ਅਸੀਸਾਂ ਪਿਆਰੇ ਪੁੱਤਰ ਨੂੰ।'

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News