ਆਪਣੇ ਜੱਦੀ ਪਿੰਡ ਪੁੱਜੇ ਗਾਇਕ ਹਰਭਜਨ ਮਾਨ

Sunday, Jan 19, 2025 - 10:49 AM (IST)

ਆਪਣੇ ਜੱਦੀ ਪਿੰਡ ਪੁੱਜੇ ਗਾਇਕ ਹਰਭਜਨ ਮਾਨ

ਮੁੰਬਈ- ਗਾਇਕ ਹਰਭਜਨ ਮਾਨ ਹਮੇਸ਼ਾ ਲਾਈਮਲਾਈਟ 'ਚ ਰਹਿੰਦੇ ਹਨ ਅਤੇ ਉਹ ਪਾਲੀਵੁੱਡ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਦੇ ਬਹੁਤ ਸਾਰੇ ਗੀਤ ਸੁਪਰਹਿੱਟ ਹਨ। ਦੁਨੀਆ ਭਰ 'ਚ ਆਪਣੀ ਗਾਇਕੀ ਦੀ ਕਲਾ ਦਾ ਲੋਹਾ ਮੰਨਵਾਉਣ 'ਚ ਸਫ਼ਲ ਰਹੇ ਹਨ ਲੋਕ ਗਾਇਕ ਹਰਭਜਨ ਮਾਨ, ਜੋ ਪ੍ਰੋਫੈਸ਼ਨਲ ਰੁਝੇਵਿਆਂ 'ਚੋਂ ਫੁਰਸਤ ਮਿਲਦਿਆਂ ਹੀ ਅੱਜ ਆਪਣੇ ਜੱਦੀ ਪਿੰਡ ਖੇਮੂਆਣਾ ਪੁੱਜੇ, ਜਿਸ ਦੌਰਾਨ ਉਹ ਪਿੰਡ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਦੇ ਨਜ਼ਰੀ ਆ ਰਹੇ ਹਨ।ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਅਧੀਨ ਆਉਂਦਾ ਇਹ ਮਲਵਈ ਪਿੰਡ ਗਾਇਕ ਹਰਭਜਨ ਮਾਨ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਬਣਿਆ ਰਹਿੰਦਾ ਹੈ।

PunjabKesari

ਪੰਜਾਬੀ ਗਾਇਕੀ ਦੇ ਇਲਾਵਾ ਸਿਨੇਮਾ ਖੇਤਰ 'ਚ ਵੀ ਨਵੇਂ ਦਿਸਹਿੱਦੇ ਸਿਰਜਣ ਵਾਲੇ ਹਰਭਜਨ ਮਾਨ ਵੱਲੋਂ ਆਪਣੀ ਇੱਕ ਅਹਿਮ ਸ਼ੁਰੂਆਤੀ ਫਿਲਮ 'ਮਿੱਟੀ ਵਾਜਾਂ ਮਾਰਦੀ ਦੀ' ਸ਼ੂਟਿੰਗ ਵੀ ਆਪਣੇ ਇਸੇ ਪਿੰਡ 'ਚ ਕੀਤੀ ਗਈ ਸੀ, ਜਿਸ ਦਾ ਨਿਰਦੇਸ਼ਨ ਪਾਲੀਵੁੱਡ ਦੇ ਅਜ਼ੀਮ ਨਿਰਦੇਸ਼ਕ ਮਨਮੋਹਨ ਸਿੰਘ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ-Saif ਹਮਲੇ 'ਚ ਫੜੇ ਗਏ ਦੋਸ਼ੀ ਨੂੰ ਲੈ ਕੇ ਪੁਲਸ ਨੇ ਦਿੱਤਾ ਵੱਡਾ ਬਿਆਨ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ 'ਚ ਵਸੇਬਾ ਰੱਖਦੇ ਹਰਭਜਨ ਮਾਨ ਅੱਜ ਵੀ ਆਪਣੀ ਮਿੱਟੀ, ਪਿੰਡ ਅਤੇ ਇੱਥੋਂ ਦੇ ਬਸ਼ਿੰਦਿਆਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ, ਜਿਸ ਦਾ ਅਹਿਸਾਸ ਉਨ੍ਹਾਂ ਦੇ ਅਪਣੇ ਇਸ ਪਿੰਡ ਵਿਖੇ ਗਾਹੇ ਬਗਾਹੇ ਕੀਤੇ ਜਾ ਰਹੇ ਨਿੱਜੀ ਫੇਰੇ ਲਗਾਤਾਰ ਕਰਵਾ ਰਹੇ ਹਨ, ਜੋ ਮੋਹਾਲੀ ਵਿਖੇ ਵੀ ਆਧੁਨਿਕ ਘਰ ਹੋਣ ਦੇ ਬਾਵਜੂਦ ਆਪਣੇ ਪਿੰਡ ਦੇ ਪੁਰਾਣੀਆਂ ਇੱਟਾਂ ਵਾਲੇ ਠੇਠ ਦੇਸੀ ਘਰ ਵਿੱਚ ਸਮਾਂ ਬਿਤਾਉਣਾ ਹਮੇਸ਼ਾ ਜਿਆਦਾ ਪਸੰਦ ਕਰਦੇ ਹਨ, ਜੋ ਉਨ੍ਹਾਂ ਦੇ ਕੈਨੇਡਾ ਜੰਮੇ-ਪਲੇ ਅਤੇ ਵੱਡੇ ਹੋਏ ਬੇਟੇ ਅਵਕਾਸ਼ ਮਾਨ ਲਈ ਵੀ ਹੁਣ ਪਸੰਦੀਦਾ ਜਗ੍ਹਾਂ ਬਣ ਚੁੱਕਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News