ਗਾਇਕ ਜੀ ਖ਼ਾਨ ਨੇ ਸੋਨਮ ਬਾਜਵਾ ਨੂੰ ਖ਼ਾਸ ਤਰੀਕੇ ਨਾਲ ਦਿੱਤੀ ਜਨਮਦਿਨ ਦੀ ਵਧਾਈ

Friday, Aug 16, 2024 - 02:32 PM (IST)

ਗਾਇਕ ਜੀ ਖ਼ਾਨ ਨੇ ਸੋਨਮ ਬਾਜਵਾ ਨੂੰ ਖ਼ਾਸ ਤਰੀਕੇ ਨਾਲ ਦਿੱਤੀ ਜਨਮਦਿਨ ਦੀ ਵਧਾਈ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੀ ਖ਼ਾਨ ਦੀ ਆਵਾਜ਼ ਦੇ ਲੱਖਾਂ ਦੀਵਾਨੇ ਹਨ। ਬੀਤੇ ਕੁਝ ਮਹੀਨਿਆਂ 'ਚ ਰਿਲੀਜ਼ ਹੋਏ ਜੀ ਖ਼ਾਨ ਦੇ ਹਰੇਕ ਗੀਤ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਬੀਤੇ ਮਹੀਨਿਆਂ 'ਚ ਜੀ ਖ਼ਾਨ ਦੇ ਸਭ ਤੋਂ ਵੱਧ ਮਕਬੂਲ ਹੋਏ ਗੀਤਾਂ 'ਚ 'ਪਿਆਰ ਨੀ ਕਰਦਾ' ਤੇ 'ਨੱਚਦੀ' ਮੁੱਖ ਰੂਪ ਨਾਲ ਸ਼ਾਮਲ ਹਨ। ਸੋਨਮ ਬਾਜਵਾ ਦੇ ਜਨਮਦਿਨ 'ਤੇ ਅਦਾਕਾਰਾ ਦੇ ਲੱਖਾਂ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸੀ ਵਿਚਾਲੇ ਮਸ਼ਹੂਰ ਗਾਇਕ ਜੀ ਖ਼ਾਨ ਨੇ ਅਦਾਕਾਰਾ ਨੂੰ ਖ਼ਾਸ ਤਰੀਕੇ ਨਾਲ ਵਧਾਈ ਦਿੱਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -'ਕਹਾਣੀ ਸੁਣੋ' ਦੀ ਮਸ਼ਹੂਰ ਗਾਇਕਾ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਭਰਤੀ

ਦਰਅਸਲ ਜੀ ਖ਼ਾਨ ਨੇ ਇੰਸਟਾਗ੍ਰਾਮ ਸਟੋਰੀ ਉੱਤੇ ਸੋਨਮ ਬਾਜਵਾ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਅਦਾਕਾਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਹਾਰਟ ਇਮੋਜੀ ਵੀ ਸ਼ੇਅਰ ਕੀਤਾ ਹੈ।ਗਾਇਕ ਨੇ ਅਗਲੀ ਸਟੋਰੀ ਉੱਤੇ ਆਪਣੀ ਫੈਨਜ਼ ਦੀ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ  'ਚ ਫੈਨ ਨੇ ਲਿਖਿਆ ਹੋਇਆ ਹੈ ਕਿ ਹੈਪੀ ਬਰਥਡੇ ਜੀ ਖ਼ਾਨ ਭਾਈ ਭਾਬੀ ਨੂੰ।

PunjabKesari

ਦੱਸ ਦੇਈਏ ਕਿ ਜੀ ਖਾਨ ਵੱਲੋਂ ਸੋਨਮ ਸਾਹਮਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਇੱਕ ਵਾਰ ਗਾਇਕ ਨੇ ਸੋਨਮ ਬਾਜਵਾ ਆਪਣੇ ਸ਼ੋਅ 'ਦਿਲ ਦੀਆਂ ਗੱਲਾਂ 2' 'ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਕਲਾਕਾਰ ਨੇ ਆਪਣੇ ਦਿਲ ਦੀਆਂ ਗੱਲਾਂ ਸੋਨਮ ਸਾਹਮਣੇ ਖੋਲ੍ਹ ਕੇ ਰੱਖੀਆਂ।ਸੋਨਮ ਸ਼ੋਅ 'ਚ ਉਸ ਸਮੇਂ ਸ਼ਰਮ ਨਾਲ ਲਾਲ ਹੋ ਗਈ, ਜਦੋਂ ਜੀ ਖਾਨ ਨੇ ਸੋਨਮ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਜੀ ਹਾਂ, ਗਾਇਕ ਜੀ ਖ਼ਾਨ ਨੇ ਕਿਹਾ, “ਸੋਨਮ ਮੈਂ ਤੁਹਾਡਾ ਆਸ਼ਿਕ ਹਾਂ।” ਸੋਨਮ ਨੇ ਜਵਾਬ ਦਿੰਦੇ ਹੋਏ ਕਿਹਾ, “ਅੱਛਾ।” ਅੱਗੇ ਜੀ ਖ਼ਾਨ ਨੇ ਕਿਹਾ ਕਿ “ਤੁਸੀਂ ਖ਼ਾਨ ਹਟਾ ਦਿਓ ਤੇ ਬੱਸ ਮੈਨੂੰ ਜੀ ਕਹੋ। ਉਹ ਚੰਗਾ ਲਗਦਾ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News