ਗਾਇਕ ਅਰਿਜੀਤ ਸਿੰਘ ਦੀ ਮਾਂ ਦੀ ਵਿਗੜੀ ਤਬੀਅਤ, ਕੋਲਕਾਤਾ ਦੇ ਹਸਪਤਾਲ ’ਚ ਦਾਖ਼ਲ
Thursday, May 06, 2021 - 02:20 PM (IST)

ਮੁੰਬਈ: ਮਸ਼ਹੂਰ ਗਾਇਕ ਅਰਿਜੀਤ ਸਿੰਘ ਵੱਲੋਂ ਨਵੀਂ ਖ਼ਬਰ ਸਾਹਮਣੇ ਆਈ ਹੈ। ਗਾਇਕ ਦੀ ਮਾਂ ਦੀ ਤਬੀਅਤ ਕਾਫ਼ੀ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਕੋਲੋਕਾਤਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਬਲੱਡ ਡੋਨਰ ਦੀ ਲੋੜ ਹੈ। ਅਰਿਜੀਤ ਦੀ ਮਾਂ ਦੀ ਹਾਲਾਤ ਦੀ ਜਾਣਕਾਰੀ ਅਦਾਕਾਰਾ ਸਵਾਸਤਿਕਾ ਮੁਖਰਜੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
ਸਵਾਸਤਿਕਾ ਨੇ ਵੀਰਵਾਰ ਨੂੰ ਟਵੀਟ ਕਰਕੇ ਲਿਖਿਆ ਕਿ- ਗਾਇਕ ਅਰਿਜੀਤ ਸਿੰਘ ਦੀ ਮਾਂ ਦੀ ਤਬੀਅਤ ਖ਼ਰਾਬ ਹੈ ਅਤੇ ਉਨ੍ਹਾਂ ਨੂੰ ਏ-ਬਲੱਡ ਗਰੁੱਪ ਦੀ ਲੋੜ ਹੈ। ਅਰਿਜੀਤ ਦੀ ਮਾਂ ਕੋਲਕਾਤਾ ਦੇ ਏ.ਐੱਮ.ਆਰ.ਆਈ, ਢਾਕੁਰੀਆ ਹਸਪਤਾਲ ’ਚ ਦਾਖ਼ਲ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਲੱਡ ਡੋਰਨ ਮਰਦ ਦਾ ਹੀ ਹੋਣਾ ਚਾਹੀਦਾ’।
ਇਸ ਪੋਸਟ ਤੋਂ ਬਾਅਦ ਅਰਿਜੀਤ ਦੇ ਪ੍ਰਸ਼ੰਸਕ ਉਨ੍ਹਾਂ ਦੀ ਮਾਂ ਲਈ ਕਾਫ਼ੀ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀਆਂ ਦੁਆਵਾਂ ਕਰ ਰਹੇ ਹਨ।