ਲੋਹੜੀ ਦੇ ਜਸ਼ਨ 'ਚ ਡੁੱਬੀਆਂ ਅਫ਼ਸਾਨਾ ਖ਼ਾਨ ਤੇ ਨੀਰੂ ਬਾਜਵਾ, ਪ੍ਰਸ਼ੰਸਕਾਂ ਨੂੰ ਇੰਝ ਦਿੱਤੀ ਵਧਾਈ

1/13/2021 1:05:30 PM

ਚੰਡੀਗੜ੍ਹ (ਬਿਊਰੋ) : ਹਰ ਸਾਲ ਲੋਹੜੀ ਦਾ ਤਿਉਹਾਰ ਜਨਵਰੀ ਦੀ 13 ਤਾਰੀਕ ਨੂੰ ਮਨਾਇਆ ਜਾਂਦਾ ਹੈ। ਉੱਤਰੀ ਭਾਰਤ 'ਚ ਲੋਹੜੀ ਸਾਲ ਦੇ ਪਹਿਲੇ ਤਿਉਹਾਰ ਦੇ ਰੂਪ 'ਚ ਮਨਾਈ ਜਾਂਦੀ ਹੈ। ਇਸ ਦੀ ਧੂਮ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ 'ਚ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਹ ਪੰਜਾਬ ਦਾ ਮੁੱਖ ਤਿਉਹਾਰ ਹੈ। ਲੋਹੜੀ ਵਾਲੇ ਦਿਨ ਤਿਲ, ਗੁੜ, ਗੱਚਕ, ਰਿਓੜੀਆਂ ਤੇ ਮੂੰਗਫਲੀ ਅਗਨੀ ਨੂੰ ਭੇਟ ਕੀਤੇ ਜਾਂਦੇ ਹਨ। ਇਸ ਦਿਨ ਅੱਗ ਦੇ ਚੁਫੇਰੇ ਸਜ-ਵਿਆਹੇ ਜੋੜੇ ਆਹੂਤੀ ਦਿੰਦੇ ਹੋਏ ਚੱਕਰ ਕੱਢ ਕੇ ਆਪਣੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੇ ਹਨ। ਇਸ ਤਿਉਹਾਰ ਦੇ ਅਰਥ 'ਤਿਲ+ਰਿਓੜੀ' ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ 'ਤਿਲੋੜੀ' ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ 'ਲੋਹੜੀ' ਬਣ ਗਿਆ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਉੱਥੇ ਹੀ ਸੈਲੀਬ੍ਰਿਟੀਜ਼ ਵੀ ਇਸ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਤੇ ਗਾਇਕਾ ਅਫ਼ਸਾਨਾ ਖ਼ਾਨ ਨੇ ਵੀ ਲੋਹੜੀ ਦੇ ਮੌਕੇ 'ਤੇ ਵਧਾਈ ਦਿੱਤੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਨੀਰੂ ਬਾਜਵਾ ਨੇ ਵੀ ਸਮੂਹ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਸਭ ਲਈ ਇਸ ਤਿਉਹਾਰ ਦੇ ਮੌਕੇ ਖੁਸ਼ੀਆਂ ਖੇੜਿਆਂ ਦੀ ਕਾਮਨਾ ਕੀਤੀ ਹੈ ।

PunjabKesari

ਅਫ਼ਸਾਨਾ ਖ਼ਾਨ ਨੇ ਆਪਣੇ ਭਰਾ ਤੇ ਮਾਂ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਲੋਹੜੀ ਸਭ ਨੂੰ..ਮੇਰੇ ਭਰਾ ਤੇ ਮੰਮੀ ਵੱਲੋਂ ਵੀ ਸਭ ਨੂੰ ਮੁਬਾਰਕਾਂ’। ਇਸ ਦੇ ਨਾਲ ਹੀ ਉਸ ਨੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ। 

PunjabKesari
ਦੱਸਣਯੋਗ ਹੈ ਕਿ ਲੋਹੜੀ ਦਾ ਤਿਉਹਾਰ ਉੱਤਰ ਭਾਰਤ 'ਚ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ ਪਰ ਪੰਜਾਬ 'ਚ ਇਸ ਤਿਉਹਾਰ 'ਤੇ ਰੌਣਕ ਵੇਖਣ ਵਾਲੀ ਹੁੰਦੀ ਹੈ। ਇਸ ਦਿਨ ਬੱਚੇ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਲੋਹੜੀ ਮੰਗਦੇ ਹਨ, ਜਦੋਂਕਿ ਰਾਤ ਦੇ ਵੇਲੇ ਜਿਸ ਘਰ 'ਚ ਲੋਹੜੀ ਹੁੰਦੀ ਹੈ ਉਸ ਘਰ 'ਚ ਭੁੱਗਾ (ਧੂਣਾ) ਬਾਲਿਆ ਜਾਂਦਾ ਹੈ। ਇਸ ਤਿਉਹਾਰ ਨੂੰ ਲੋਕ ਨੱਚ ਗਾ ਕੇ ਮਨਾਉਂਦੇ ਹਨ। 

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita