ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿੰਮੀ ਚਾਹਲ ਦਾ ਇਹ ਵੀਡੀਓ, ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ

Tuesday, Jun 01, 2021 - 12:41 PM (IST)

ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸਿੰਮੀ ਚਾਹਲ ਦਾ ਇਹ ਵੀਡੀਓ, ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮੀ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਦੀ ਇੱਕ ਨਵੀਂ ਵੀਡੀਓ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰ ਰਹੀ ਹੈ। ਇਸ ਵੀਡੀਓ 'ਚ ਸਿੰਮੀ ਚਾਹਲ ਇੱਕ ਛੋਟੀ ਬੱਚੀ ਬਣਕੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਤੋਤਲੇ ਅੰਦਾਜ਼ 'ਚ ਆਖ ਰਹੀ ਹੈ ਕਿ 'ਪੈਸੇ ਤਾਂ ਮੈਂ ਜਮ੍ਹਾ ਨਹੀਂ ਕਰਦੀ, ਅਭੀ ਮੇਰੇ ਪਾਸ ਥੋੜੇ ਸੇ ਪੈਸੇ ਆਏ ਹੈ।' ਵੀਡੀਓ 'ਚ ਸਿੰਮੀ ਚਾਹਲ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਕੁਮੈਂਟ ਕਰਕੇ ਸਿੰਮੀ ਚਾਹਲ ਦੀ ਤਾਰੀਫ਼ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by ਸਿੰਮੀ ਚਾਹਲ (Simi Chahal) (@simichahal9)

ਦੱਸ ਦਈਏ 9 ਮਈ ਨੂੰ ਸਿੰਮੀ ਚਾਹਲ ਨੇ ਆਪਣਾ 29ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਸੀ। ਸਿੰਮੀ ਚਾਹਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਮਿਊਜ਼ਿਕ ਵੀਡੀਓ ਤੋਂ ਕੀਤੀ ਸੀ। ਸਿੰਮੀ ਚਾਹਲ ਦਾ ਹੀਰੋਇਨ ਬਣਨ ਦਾ ਸੁਫ਼ਨਾ ਫ਼ਿਲਮ 'ਬੰਬੂਕਾਟ' ਨਾਲ ਪੂਰਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ 'ਸਰਵਣ', 'ਰੱਬ ਦਾ ਰੇਡੀਓ', 'ਗੋਲਕ, ਬੁਗਨੀ ਬੈਂਕ ਤੇ ਬਟੂਆ', 'ਦਾਣਾ-ਪਾਣੀ', 'ਭੱਜੋ ਵੀਰੋ ਵੇ', 'ਮੰਜੇ ਬਿਸਤਰੇ 2', 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ-2' ਵਰਗੀ ਸੁਪਰ ਹਿੱਟ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। 

 
 
 
 
 
 
 
 
 
 
 
 
 
 
 
 

A post shared by ਸਿੰਮੀ ਚਾਹਲ (Simi Chahal) (@simichahal9)

ਦੱਸਣਯੋਗ ਹੈ ਕਿ ਇਸ ਮੁਕਾਮ 'ਤੇ ਪਹੁੰਚਣ ਲਈ ਸਿੰਮੀ ਚਾਹਲ ਨੇ ਬਹੁਤ ਮਿਹਨਤ ਕੀਤੀ । ਸਿੰਮੀ ਚਾਹਲ ਫ਼ਿਲਮਾਂ ਪ੍ਰਤੀ ਕਾਫ਼ੀ ਚੂਜ਼ੀ ਹੈ। ਉਹ ਗਿਣਤੀ 'ਚ ਘੱਟ ਪਰ ਵਧੀਆ ਫ਼ਿਲਮਾਂ ਨੂੰ ਤਰਜੀਹ ਦਿੰਦੀ ਹੈ।

 
 
 
 
 
 
 
 
 
 
 
 
 
 
 
 

A post shared by ਸਿੰਮੀ ਚਾਹਲ (Simi Chahal) (@simichahal9)


author

sunita

Content Editor

Related News