ਕਰਨ ਔਜਲਾ ਦੀ ਮਾਡਲ ਸਿਮ ਸਿੰਘ ਦਾ ਬੋਲਡ ਅੰਦਾਜ਼, ਫੈਨਜ਼ ਦੇ ਕਾਲਜੇ 'ਚ ਪਾਉਂਦੈ ਧੂਹ

Monday, May 31, 2021 - 06:12 PM (IST)

ਕਰਨ ਔਜਲਾ ਦੀ ਮਾਡਲ ਸਿਮ ਸਿੰਘ ਦਾ ਬੋਲਡ ਅੰਦਾਜ਼, ਫੈਨਜ਼ ਦੇ ਕਾਲਜੇ 'ਚ ਪਾਉਂਦੈ ਧੂਹ

ਚੰਡੀਗੜ੍ਹ (ਬਿਊਰੋ) : 'ਡੌਂਟ ਵੈਰੀ', 'ਕਦਰ' ਅਤੇ 'ਪਰੀਆਂ ਤੋਂ ਸੋਹਣੀ' ਵਰਗੇ ਗੀਤਾਂ 'ਚ ਖ਼ੂਬਸੂਰਤ ਲੁੱਕ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਪੰਜਾਬੀ ਮਾਡਲ ਸਿਮ ਸਿੰਘ ਇਕ ਵਾਰ ਮੁੜ ਆਪਣੀਆਂ ਖ਼ੂਬਸੂਰਤ ਤੇ ਬੋਲਡ ਅਦਾਵਾਂ ਕਾਰਨ ਚਰਚਾ 'ਚ ਆ ਗਈ ਹੈ।

PunjabKesari

ਹਾਲ ਹੀ 'ਚ ਸਿਮ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਿਮ ਸਿੰਘ ਕਾਫ਼ੀ ਖ਼ੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ। 

PunjabKesari

ਦੱਸ ਦੇਈਏ ਕਿ ਸਿਮ ਸਿੰਘ ਇਨ੍ਹਾਂ ਤਸਵੀਰਾਂ 'ਚ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਚਾਰ ਚੰਨ ਲਾ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਸਿਮ ਸਿੰਘ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਸ ਤੋਂ ਇਲਾਵਾ ਸਿਮ ਸਿੰਘ ਨੇ ਕੁਝ ਬੋਲਡ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸ਼ਾਰਟ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari
ਸਿਮ ਸਿੰਘ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਹੀ ਪ੍ਰਸ਼ੰਸਕਾਂ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਇਸ ਤੋਂ ਪਹਿਲਾਂ ਵੀ ਸਿਮ ਸਿੰਘ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਕੁਝ ਦਿਨ ਪਹਿਲਾਂ ਹੀ ਸਿਮ ਸਿੰਘ ਨੇ ਬ੍ਰਾਈਡਲ ਲਹਿੰਗੇ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। 

PunjabKesari

ਦੱਸਣਯੋਗ ਹੈ ਕਿ ਸਿਮ ਸਿੰਘ ਇਕ ਮਾਡਲ ਹੈ, ਜਿਸ ਨੂੰ ਅਸੀਂ ਵੱਖਰੇ-ਵੱਖਰੇ ਨਾਮੀ ਗਾਇਕਾਂ ਨਾਲ ਵੀਡੀਓਜ਼ 'ਚ ਦੇਖ ਚੁੱਕੇ ਹਾਂ।

PunjabKesari

ਸਿਮ ਸਿੰਘ ਕਰਨ ਔਜਲਾ ਦੇ ਗੀਤ 'ਦੁੱਖ ਤਾਂ ਸੁਣਾ ਨੀ' 'ਚ ਨਜ਼ਰ ਆਈ ਸੀ, ਜਿਸ 'ਚ ਦਰਸ਼ਕਾਂ ਨੇ ਉਸ ਨੂੰ ਕਾਫ਼ੀ ਪਸੰਦ ਕੀਤਾ ਸੀ।

PunjabKesari


author

sunita

Content Editor

Related News