ਸਿੱਖਾਂ ਨੂੰ ਫ਼ਿਲਮ ''ਐਮਰਜੈਂਸੀ'' ਦੇ ਇਤਰਾਜ਼ਯੋਗ ਦ੍ਰਿਸ਼ ਪ੍ਰਵਾਨ ਨਹੀਂ : ਰਵਨੀਤ ਸਿੰਘ ਬਿੱਟੂ
Thursday, Oct 24, 2024 - 04:58 PM (IST)
ਮੁੰਬਈ (ਬਿਊਰੋ) - ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਫ਼ਿਲਮ 'ਐਮਰਜੈਂਸੀ' 'ਚ ਕੁੱਝ ਅਜਿਹੇ ਸੀਨ ਸਨ, ਜਿਹੜੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਇਤਰਾਜ਼ਯੋਗ ਲੱਗੇ ਅਤੇ ਇਹ ਦ੍ਰਿਸ਼ ਸਿੱਖ ਸੰਗਤ ਨੂੰ ਵੀ ਪ੍ਰਵਾਨ ਨਹੀਂ ਸਨ। ਫ਼ਿਲਮ ਦੇ ਇਤਰਾਜ਼ਯੋਗ ਹਿੱਸੇ ਸਿੱਖ ਬੁੱਧੀਜੀਵੀ ਵਿਜੈ ਸਤਬੀਰ ਸਿੰਘ, ਚੇਅਰਮੈਨ ਨਾਂਦੇੜ ਸਾਹਿਬ ਬੋਰਡ ਅਤੇ ਲੁਧਿਆਣਾ ਤੋਂ ਜੌਹਲ ਸਾਹਿਬ ਦੀ ਨਿਗਰਾਨੀ ਹੇਠ ਕਟਵਾਏ ਜਾ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਫ਼ਿਲਮ 'ਐਮਰਜੈਂਸੀ' 'ਚ ਸਿੱਖ ਸੰਗਤ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਚੀਜ਼ ਨਾ ਦਿਖਾਈ ਜਾਵੇ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇੰਦਰਾ ਗਾਂਧੀ ਦੇ ਸਿੱਖ ਵਿਰੋਧੀ ਕੁਕਰਮਾਂ ਨੂੰ ਦਿਖਾਉਣ ਤੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਇਹ ਪ੍ਰੇਸ਼ਾਨੀ ਸਿਰਫ਼ ਕਾਂਗਰਸ ਦੇ ਕੁਝ ਆਗੂਆਂ ਨੂੰ, ਜੋ ਆਪਣੇ ਨਾਮ ਪਿੱਛੇ ਸਿੰਘ ਤਾਂ ਲਗਾਉਂਦੇ ਹਨ ਪਰ ਇੰਦਰੀ ਗਾਂਧੀ ਦੀ ਸਿੱਖ ਵਿਰੋਧੀ ਰਾਜਨੀਤੀ ਨੂੰ ਲੋਕਾਂ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।