ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ

Saturday, Jan 14, 2023 - 12:00 PM (IST)

ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ

ਚੰਡੀਗੜ੍ਹ (ਬਿਊਰੋ)- 'ਹਿਪ ਹੌਪ ਬਾਏ ਦਿ ਨੰਬਰਸ' ਦੇ ਟਵਿਟਰ ਹੈਂਡਲ ਨੇ ਹਾਲ ਹੀ 'ਚ ਇਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ 'ਚ Highest Streamed Rappers In 2022 ਦੀ ਲਿਸਟ ਸਾਂਝੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਲੋਹੜੀ ਮੌਕੇ ਬਲਕੌਰ ਸਿੰਘ ਨੇ ਸਾਂਝੀ ਕੀਤੀ ਪੁੱਤ ਮੂਸੇਵਾਲਾ ਦੀ ਇਹ ਤਸਵੀਰ

ਟਾਪ 10 ਰੈਪਰਸ ਦੀ ਇਸ ਲਿਸਟ 'ਚ ਦੁਨੀਆ ਭਰ ਤੋਂ ਵੱਡੇ-ਵੱਡੇ ਰੈਪਰਸ ਦੇ ਨਾਂ ਹਨ। ਮਾਣ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਨੇ ਇਸ ਲਿਸਟ 'ਚ 5ਵਾਂ ਸਥਾਨ ਹਾਸਲ ਕੀਤਾ ਹੈ।

ਸਿੱਧੂ ਨੇ ਇਸ ਲਿਸਟ 'ਚ ਡਰੇਕ ਵਰਗੇ ਰੈਪਰ ਨੂੰ ਪਛਾੜ ਦਿੱਤਾ ਹੈ। ਡਰੇਕ ਦਾ ਇਸ ਲਿਸਟ 'ਚ 9ਵਾਂ ਸਥਾਨ ਹੈ।

PunjabKesari

ਇਸ ਪੋਸਟ ਨੂੰ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਗਿਆ ਹੈ। ਪੋਸਟ ਨਾਲ ਲਿਖਿਆ ਹੈ, ''ਲੌਂਗ ਲਿਵ ਰਹਿਣਾ ਜੱਟ ਦਿਲਾਂ ਵਿਚ ਨੀ।''

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News