ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ ਹੋਲੋਗ੍ਰਾਮ ਸ਼ੋਅ
Thursday, Aug 27, 2026 - 03:46 PM (IST)
ਐਂਟਰਟੇਨਮੈਂਟ ਡੈਸਕ- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਇਤਿਹਾਸ ਰਚਣ ਜਾ ਰਹੇ ਹਨ। ਦਰਅਸਲ ਸਿੱਧੂ ਹੁਣ 'ਹੋਲੋਗ੍ਰਾਮ ਤਕਨੀਕ' ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਸਾਹਮਣੇ ਸਟੇਜ 'ਤੇ ਮੁੜ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਜਾਣਗੇ।
ਇਹ ਵੀ ਪੜ੍ਹੋ: ਜਿਮ ਟ੍ਰੇਨਰ ਨੇ ਘਰ 'ਚ ਵੜ ਕੀਤਾ 21 ਸਾਲਾ ਮਾਡਲ ਦਾ ਕਤਲ, ਫਿਰ...

ਕੀ ਹੈ ਹੋਲੋਗ੍ਰਾਮ ਵਰਲਡ ਟੂਰ?
ਹੋਲੋਗ੍ਰਾਮ ਇਕ ਅਜਿਹੀ ਆਧੁਨਿਕ ਤਕਨੀਕ ਹੈ ਜਿਸ ਰਾਹੀਂ ਕਿਸੇ ਵਿਅਕਤੀ ਦਾ 3D (ਥ੍ਰੀ-ਡੀ) ਅਕਸ ਸਟੇਜ 'ਤੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਬਿਲਕੁਲ ਅਸਲੀ ਜਾਪਦਾ ਹੈ। ਆਉਣ ਵਾਲੀ 8 ਅਕਤੂਬਰ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਹੋਣ ਵਾਲੇ ਇੱਕ ਲਾਈਵ ਕੰਸਰਟ ਦੌਰਾਨ ਸਿੱਧੂ ਮੂਸੇਵਾਲਾ ਹੋਲੋਗ੍ਰਾਮ ਰਾਹੀਂ ਸਟੇਜ 'ਤੇ ਪੇਸ਼ਕਾਰੀ ਦਿੰਦੇ ਨਜ਼ਰ ਆਉਣਗੇ, ਜਿਸ ਨਾਲ ਪ੍ਰਸ਼ੰਸਕ ਇੱਕ ਵਾਰ ਫਿਰ ਆਪਣੇ ਮਨਪਸੰਦ ਗਾਇਕ ਨੂੰ ਲਾਈਵ ਪਰਫਾਰਮ ਕਰਦੇ ਦੇਖ ਸਕਣਗੇ।
ਇਹ ਵੀ ਪੜ੍ਹੋ: ਬਿਨਾਂ ਵਿਆਹ ਦੇ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! 30 ਸਾਲ ਦੀ ਉਮਰ 'ਚ ਲਿਆ ਇਹ ਵੱਡਾ ਫੈਸਲਾ

8 ਦੇਸ਼ਾਂ ਵਿੱਚ ਹੋਣਗੇ ਸ਼ਾਨਦਾਰ ਸ਼ੋਅ
ਇਸ ਵਰਲਡ ਟੂਰ ਦਾ ਘੇਰਾ ਕਾਫੀ ਵੱਡਾ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਟੂਰ ਦੁਨੀਆ ਦੇ 8 ਪ੍ਰਮੁੱਖ ਦੇਸ਼ਾਂ ਨੂੰ ਕਵਰ ਕਰੇਗਾ, ਜਿਨ੍ਹਾਂ ਵਿੱਚ ਕੈਨੇਡਾ ਤੋਂ ਇਲਾਵਾ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂਕੇ, ਯੂਏਈ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਭਾਰਤੀ ਕਲਾਕਾਰ ਦਾ ਇੰਨੇ ਵੱਡੇ ਪੱਧਰ 'ਤੇ ਹੋਲੋਗ੍ਰਾਮ ਟੂਰ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਿਮ ਤੋਂ ਬਾਹਰ ਨਿਕਲੇ ਗਾਇਕ 'ਤੇ ਮੀਂਹ ਵਾਂਗ ਵਰ੍ਹਾ ਤੀਆਂ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਪੱਧਰ 'ਤੇ ਏਬੀਬੀਏ (ABBA), ਮਾਈਕਲ ਜੈਕਸਨ ਅਤੇ ਟੂਪੈਕ ਵਰਗੇ ਦਿੱਗਜ ਕਲਾਕਾਰਾਂ ਦੇ ਹੋਲੋਗ੍ਰਾਮ ਸ਼ੋਅ ਹੋ ਚੁੱਕੇ ਹਨ, ਪਰ ਭਾਰਤ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਕਲਾਕਾਰ ਦਾ ਇੰਨੇ ਵੱਡੇ ਪੱਧਰ 'ਤੇ ਹੋਲੋਗ੍ਰਾਮ ਵਰਲਡ ਟੂਰ ਹੋਣ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
