46 ਮਿੰਟਾਂ 'ਚ ਮਿਲੀਅਨ! ਸਿੱਧੂ ਮੂਸੇਵਾਲਾ ਦੇ 'Barota' ਨੇ ਬਣਾ 'ਤੇ ਰਿਕਾਰਡ, ਰਿਲੀਜ਼ ਹੁੰਦਿਆਂ ਹੀ ਪਾ'ਤੀ ਧੱਕ

Friday, Nov 28, 2025 - 07:27 PM (IST)

46 ਮਿੰਟਾਂ 'ਚ ਮਿਲੀਅਨ! ਸਿੱਧੂ ਮੂਸੇਵਾਲਾ ਦੇ 'Barota' ਨੇ ਬਣਾ 'ਤੇ ਰਿਕਾਰਡ, ਰਿਲੀਜ਼ ਹੁੰਦਿਆਂ ਹੀ ਪਾ'ਤੀ ਧੱਕ

ਵੈੱਬ ਡੈਸਕ: ਭਾਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਸਿੱਧੂ) ਅੱਜ ਸਾਡੇ ਵਿੱਚ ਸਰੀਰਕ ਤੌਰ 'ਤੇ ਮੌਜੂਦ ਨਹੀਂ ਹਨ, ਪਰ ਇਹ ਗਾਇਕ ਅੱਜ ਵੀ ਆਪਣੇ ਪ੍ਰਸ਼ੰਸਕਾਂ 'ਚ ਜਿਓਂ ਦਾ ਤਿਓਂ ਜ਼ਿੰਦਾ ਹੈ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਬਰੋਟਾ' (Barota) ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਸਿੱਧੂ ਮੂਸੇਵਾਲਾ ਦਾ ਇਹ ਗੀਤ 46 ਮਿੰਟਾਂ ਵਿਚ ਮਿਲੀਅਨ ਦਾ ਅੰਕੜਾ ਪਾਰ ਕਰ ਗਿਆ। ਇਸ ਦੇ ਨਾਲ ਹੀ ਬਰੋਟਾ ਗੀਤ ਨੂੰ ਤਿੰਨ ਲੱਖ ਤੋਂ ਵਧੇਰੇ ਲਾਈਕ ਮਿਲੇ ਤੇ 2.5 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਉੱਤੇ ਕੁਮੈਂਟ ਕੀਤੇ ਹਨ।  ਸਿੱਧੂ ਮੂਸੇਵਾਲਾ (Shubdeep Singh Sidhu) ਪੰਜਾਬੀ ਸੰਗੀਤ ਉਦਯੋਗ ਦਾ ਇੱਕ ਸ਼ਾਨਦਾਰ ਗਾਇਕ ਸੀ, ਜਿਸ ਦੇ ਗੀਤਾਂ ਦੇ ਦੁਨੀਆ ਭਰ 'ਚ ਪ੍ਰਸ਼ੰਸਕ ਸਨ। ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਾਫ਼ੀ ਗੀਤ ਰਿਲੀਜ਼ ਹੋ ਚੁੱਕੇ ਹਨ, ਅਤੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਅਤੇ ਮਿਲੀਅਨ 'ਚ ਵਿਊਜ਼ ਮਿਲਦੇ ਹਨ। ਸ਼ਾਇਦ ਹੀ ਕੋਈ ਅਜਿਹਾ ਸਟਾਰ ਹੋਵੇ, ਜਿਸ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤ ਇਸ ਤਰ੍ਹਾਂ ਰਿਲੀਜ਼ ਹੋਏ ਹੋਣ।

ਗੀਤ 'ਬਰੋਟਾ' ਦੇ ਬੋਲ ਸਿੱਧੂ ਮੂਸੇਵਾਲਾ ਵਲੋਂ ਹੀ ਲਿਖੇ ਗਏ ਸਨ, ਜਿਸ ਦੇ ਸੰਗੀਤਕਾਰ ਵੀ ਉਹ ਖ਼ੁਦ ਹੀ ਸਨ। 'ਬਰੋਟਾ' ਗੀਤ ਦਾ ਮਿਊਜ਼ਿਕ ਦਿ ਕਿੱਡ (The Kidd) ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਟਰੂ ਮੇਕਰਸ (True Makers) ਵਲੋਂ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।


author

Baljit Singh

Content Editor

Related News