ਸਿੱਧੂ ਮੂਸੇ ਵਾਲਾ ਦਾ ਆ ਰਿਹਾ ਡਰੇਕ ਨਾਲ ਗੀਤ? ਪਿਤਾ ਬਲਕੌਰ ਸਿੰਘ ਨੇ ਦਿੱਤਾ ਹਿੰਟ

Tuesday, Nov 08, 2022 - 11:27 AM (IST)

ਸਿੱਧੂ ਮੂਸੇ ਵਾਲਾ ਦਾ ਆ ਰਿਹਾ ਡਰੇਕ ਨਾਲ ਗੀਤ? ਪਿਤਾ ਬਲਕੌਰ ਸਿੰਘ ਨੇ ਦਿੱਤਾ ਹਿੰਟ

ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਨਵਾਂ ਗੀਤ ‘ਵਾਰ’ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਹੈ। ਗੀਤ ਨੂੰ ਕੁਝ ਮਿੰਟਾਂ ’ਚ ਹੀ ਮਿਲੀਅਨਜ਼ ’ਚ ਵਿਊਜ਼ ਮਿਲ ਚੁੱਕੇ ਹਨ।

ਉਥੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਤੇ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਹਾਲੀਵੁੱਡ ਰੈਪਰ ਤੇ ਗਾਇਕ ਡਰੇਕ ਨਾਲ ਵੀ ਗੀਤ ਆ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ, ‘‘ਸਿੱਧੂ ਦਾ ਸੁਪਨਾ ਸੀ ਡਰੇਕ ਨਾਲ ਕੋਲੈਬੋਰੇਸ਼ਨ ਕਰਨ ਦਾ। ਸਿੱਧੂ ਤੇ ਡਰੇਕ ਇਕ-ਦੂਜੇ ਨੂੰ ਫਾਲੋਅ ਵੀ ਕਰਦੇ ਰਹੇ ਹਨ ਪਰ ਗੀਤ ਕਰਨ ਦਾ ਪਹਿਲਾਂ ਸਬੱਬ ਨਹੀਂ ਬਣਿਆ। ਆਉਣ ਵਾਲੇ ਸਮੇਂ ’ਚ ਸਭ ਕੁਝ ਠੀਕ ਰਿਹਾ ਤਾਂ ਡਰੇਕ ਨਾਲ ਵੀ ਸਿੱਧੂ ਮਸੂੇ ਵਾਲਾ ਦਾ ਗੀਤ ਰਿਲੀਜ਼ ਹੋਵੇਗਾ।’’

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ‘ਵਾਰ’ ਉਸ ਦਾ ਦੂਜਾ ਗੀਤ ਹੈ, ਜੋ ਰਿਲੀਜ਼ ਹੋਇਆ ਹੈ। ਇਸ ਤੋਂ 5 ਮਹੀਨੇ ਪਹਿਲਾਂ 23 ਜੂਨ ਨੂੰ ਸਿੱਧੂ ਦਾ ‘ਐੱਸ. ਵਾਈ. ਐੱਲ.’ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਸਰਕਾਰ ਵਲੋਂ ਭਾਰਤ ’ਚ ਬੈਨ ਕਰਵਾ ਦਿੱਤਾ ਗਿਆ ਸੀ।

ਨੋਟ– ਤੁਸੀਂ ਸਿੱਧੂ ਦੇ ਡਰੇਕ ਦੀ ਕੋਲੈਬੋਰੇਸ਼ਨ ਦੇਖਣ ਲਈ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News