ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ

Thursday, Nov 24, 2022 - 10:42 AM (IST)

ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ਕੁਝ ਦਿਨ ਪਹਿਲਾਂ ਗੀਤ ‘ਵਾਰ’ ਰਿਲੀਜ਼ ਹੋਇਆ ਸੀ, ਜਿਸ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ। ਸਿੱਧੂ ਦੀ ਮੌਤ ਮਗਰੋਂ ਹੁਣ ਤਕ ਉਸ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾਂ ‘ਐੱਸ. ਵਾਈ. ਐੱਲ.’ ਤੇ ਦੂਜਾ ‘ਵਾਰ’।

PunjabKesari

ਹੁਣ ਸਿੱਧੂ ਮੂਸੇ ਵਾਲਾ ਦੇ ਤੀਜੇ ਗੀਤ ਦਾ ਐਲਾਨ ਵੀ ਹੋ ਚੁੱਕਾ ਹੈ। ਸਿੱਧੂ ਦੇ ਤੀਜੇ ਗੀਤ ਦਾ ਨਾਂ ‘ਮੇਰਾ ਨਾਂ’ (ਮਾਈ ਨੇਮ) ਹੈ। ਇਸ ਗੀਤ ਨੂੰ ਸਿੱਧੂ ਮੂਸੇ ਵਾਲਾ ਨਾਲ ਬੁਰਨਾ ਬੁਆਏ ਨੇ ਵੀ ਗਾਇਆ ਹੈ।

PunjabKesari

ਇਸ ਗੱਲ ਦੀ ਜਾਣਕਾਰੀ ਸਿੱਧੂ ਦੇ ਮਿੱਤਰ ਸਟੀਲ ਬੈਂਗਲਜ਼ ਨੇ ਦਿੱਤੀ ਹੈ। ਸਿੱਧੂ ਦੇ ਮਾਤਾ-ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਸਟੀਲ ਬੈਂਗਲਜ਼ ਨੇ ਲਿਖਿਆ, ‘‘ਸਿੱਧੂ ਅਸੀਂ ਤੈਨੂੰ ਬਹੁਤ ਯਾਦ ਕਰਦੇ ਹਾਂ, ਅਸੀਂ ਮਾਤਾ-ਪਿਤਾ ਨਾਲ ਸਮਾਂ ਬਤੀਤ ਕੀਤਾ। ਮੈਂ ਤੇ ਬੁਰਨਾ ਬੁਆਏ ਨੇ ‘ਮੇਰਾ ਨਾਂ’ (ਮਾਈ ਨੇਮ) ਗੀਤ ਪੂਰਾ ਕਰ ਲਿਆ ਹੈ, ਜੋ ਤੂੰ ਸ਼ੁਰੂ ਕੀਤਾ ਸੀ। ਦੁਨੀਆ ਨੂੰ ਸੁਣਾਉਣ ਲਈ ਗੀਤ ਪੂਰੀ ਤਰ੍ਹਾਂ ਤਿਆਰ ਹੈ।’’

PunjabKesari

ਦੱਸ ਦੇਈਏ ਕਿ ਸਿੱਧੂ ਦੇ ਮਾਤਾ-ਪਿਤਾ ਇਨ੍ਹੀਂ ਦਿਨੀਂ ਯੂ. ਕੇ. ’ਚ ਹਨ। ਇਥੇ ਉਹ ਜਿਥੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਮਿਲ ਰਹੇ ਹਨ, ਉਥੇ ਸਿੱਧੂ ਦੇ ਇਨਸਾਫ਼ ਲਈ ਵੱਖ-ਵੱਖ ਸ਼ਖ਼ਸੀਅਤਾਂ ਨਾਲ ਵੀ ਮੁਲਾਕਾਤ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News