ਵਿਵਾਦਾਂ 'ਚ ਘਿਰਿਆ ਮਰਹੂਮ ਮੂਸੇਵਾਲਾ ਦਾ ਨਵਾਂ ਗੀਤ, ਇਸ ਵਿਅਕਤੀ ਨੇ ਕੀਤੀ DGP ਨੂੰ ਕੀਤੀ ਸ਼ਿਕਾਇਤ
Saturday, Jul 08, 2023 - 05:06 PM (IST)
ਜਲੰਧਰ (ਬਿਊਰੋ) - ਮਰਹੂਮ ਸਿੱਧੂ ਮੂਸੇਵਾਲਾ ਤੇ ਡਿਵਾਈਨ ਦਾ ਗੀਤ 'ਚੋਰਨੀ' ਵਿਵਾਦਾਂ 'ਚ ਘਿਰ ਗਿਆ ਹੈ। ਇਸ ਗੀਤ 'ਤੇ ਪ੍ਰੋਫਸਰ ਐੱਮ. ਪੀ. ਸਿੰਘ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਦੇ DGP ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਇਸ ਸ਼ਿਕਾਇਤ 'ਚ ਉਨ੍ਹਾਂ ਨੇ ਲਿਖਿਆ ਹੈ, 'ਡਿਵਾਈਨ ਤੇ ਸਿੱਧੂ ਦੇ ਗੀਤ 'ਚ ਅਸਲੇ, ਏ.ਕੇ, ਗੋਲੀਆਂ, ਜੇਲ, ਗੈਂਗ ਤੇ ਪਰਚਿਆਂ 'ਤੇ ਗੱਲ ਕੀਤੀ ਹੈ, ਜੋ ਕਿ ਇਤਰਾਜ਼ਯੋਗ ਹਨ। ਇਨ੍ਹਾਂ ਸ਼ਬਦਾਂ ਨਾਲ ਇਸ ਗੀਤ ਦੇ ਬੋਲਾਂ ਨੂੰ ਲਿਖਿਆ ਗਿਆ ਹੈ, ਜਿਸ ਸਬੰਧੀ ਕੁਝ ਕ ਲੋਕਾਂ 'ਚ ਭਾਰੀ ਰੋਸ ਪਾਇਆ ਗਿਆ। ਸ਼ਿਕਾਇਤਕਰਤਾ ਨੇ ਇਸ ਗੀਤ ਨੂੰ ਤੁਰੰਤ ਯੂਟਿਊਬ ਚੈਨਲ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਰੈਪਰ ਡਿਵਾਈਨ ਦੀ ਐਲਬਮ ‘ਗੁਨੇਹਗਾਰ’ ’ਚ ਉਸ ਦਾ ਸਿੱਧੂ ਮੂਸੇਵਾਲਾ ਨਾਲ ਇਕ ਗੀਤ ਪੈਂਡਿੰਗ 'ਚ ਸੀ। ਇਸ ਗੀਤ ਨੂੰ ਡਿਵਾਈਨ ਨੇ ਸਿੱਧੂ ਦੇ ਮਾਪਿਆਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦੀ ਜਾਣਕਾਰੀ ਕੁਝ ਦਿਨ ਪਹਿਲਾ ਹੀ ਡਿਵਾਈਨ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਗੀਤ ਦਾ ਪੋਸਟਰ ਸਾਂਝਾ ਕਰਦਿਆਂ ਡਿਵਾਈਨ ਨੇ ਲਿਖਿਆ, ‘‘ਦਿਲ ਤੋਂ... ਇਹ ਮੇਰੇ ਲਈ ਬਹੁਤ ਖ਼ਾਸ ਗੀਤ ਹੈ। ਇਹ ਦਿਲੋਂ ਹੈ... ਇਸ ਹਫ਼ਤੇ ‘ਚੋਰਨੀ’।’’
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ, ਜਿਨ੍ਹਾਂ 'ਚੋਂ ਕੁਝ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਕੁਝ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ।
ਨੋਟ– ਤੁਸੀਂ ਇਸ ਗੀਤ ਲਈ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।