ਅਗਲੇ ਮਹੀਨੇ ਸੀ ਸਿੱਧੂ ਮੂਸੇ ਵਾਲਾ ਦਾ ਵਿਆਹ, ਸਭ ਕੁਝ ਮਿੱਟੀ ’ਚ ਮਿਲ ਗਿਆ
Monday, May 30, 2022 - 11:32 AM (IST)
ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਲੈ ਕੇ ਦਿਲ ਨੂੰ ਝੰਜੋੜ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦਾ ਅਗਲੇ ਮਹੀਨੇ ਵਿਆਹ ਸੀ।
ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣੀ ਹਵੇਲੀ ਰੀਝਾਂ ਨਾਲ ਬਣਾਈ ਸੀ ਤੇ ਹੁਣ ਸਭ ਕੁਝ ਮਿੱਟੀ ’ਚ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਭਰਾ ਖੋਹਿਆ ਗਿਆ ਹੈ, ਇਕ ਘਰ ਨਹੀਂ, ਸਗੋਂ ਪੂਰਾ ਪਿੰਡ ਪੱਟਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਵਲੋਂ ਨਵਾਂ ਖ਼ੁਲਾਸਾ, ਮਨਕੀਰਤ ਔਲਖ ਨੂੰ ਦਿੱਤੀ ਧਮਕੀ
ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਸਿੱਧੂ ਦਾ ਕਤਲ ਇਕ ਸਾਜ਼ਿਸ਼ ਤਹਿਤ ਹੋਇਆ ਹੈ। ਸਵੇਰੇ ਉਸ ਦੀ ਸੁਰੱਖਿਆ ਵਾਪਸ ਲਈ ਗਈ ਸੀ ਤੇ ਸ਼ਾਮ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਸਿੱਧੂ ਦਾ ਕਤਲ ਮਾਨਸਾ ਦੇ ਪਿੰਡ ਜਵਾਹਰ ਕੇ ਵਿਖੇ ਹੋਇਆ। ਸਿੱਧੂ ਨੇ ਕੁਝ ਦਿਨ ਪਹਿਲਾਂ ਆਪਣੇ ਗੀਤ ‘ਦਿ ਲਾਸਟ ਰਾਈਡ’ ’ਚ ਕਿਹਾ ਸੀ, ‘‘ਚੌਬਰ ਦੇ ਚਿਹਰੇ ’ਤੇ ਨੂਰ ਦੱਸਦਾ ਨੀਂ ਇਹਦਾ ਉੱਠੂਗਾ ਜਵਾਨੀ ’ਚ ਜਨਾਜ਼ਾ ਮਿੱਠੀਏ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।