ਕੀ ਰਾਜਨੀਤੀ ’ਚ ਆਵੇਗਾ ਸਿੱਧੂ ਮੂਸੇ ਵਾਲਾ? ਸੰਨੀ ਮਾਲਟਨ ਦੀ ਪੋਸਟ ਨੇ ਚਰਚਾਵਾਂ ਦਾ ਬਾਜ਼ਾਰ ਕੀਤਾ ਗਰਮ

Monday, Nov 29, 2021 - 04:52 PM (IST)

ਕੀ ਰਾਜਨੀਤੀ ’ਚ ਆਵੇਗਾ ਸਿੱਧੂ ਮੂਸੇ ਵਾਲਾ? ਸੰਨੀ ਮਾਲਟਨ ਦੀ ਪੋਸਟ ਨੇ ਚਰਚਾਵਾਂ ਦਾ ਬਾਜ਼ਾਰ ਕੀਤਾ ਗਰਮ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਹਮੇਸ਼ਾ ਚਰਚਾ ’ਚ ਰਹਿੰਦਾ ਹੈ। ਭਾਵੇਂ ਕੋਈ ਗੀਤ ਹੋਵੇ ਜਾਂ ਫਿਰ ਕੋਈ ਅਫਵਾਹ, ਸਿੱਧੂ ਸੁਰਖ਼ੀਆਂ ’ਚ ਬਣਿਆ ਹੀ ਰਹਿੰਦਾ ਹੈ। ਤਾਜ਼ਾ ਚਰਚਾਵਾਂ ਹਨ ਕਿ ਸਿੱਧੂ ਮੂਸੇ ਵਾਲਾ ਆਗਾਮੀ ਵਿਧਾਨ ਸਭਾ ਚੋਣਾਂ ’ਚ ਮਾਨਸਾ ਤੋਂ ਚੋਣ ਲੜ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ-ਵਿਕੀ ਦੇ ਵਿਆਹ ’ਚ ਧੀ ਵਾਮਿਕਾ ਨਾਲ ਪਹੁੰਚਗੇ ਵਿਰਾਟ-ਅਨੁਸ਼ਕਾ, ਸ਼ਾਹਰੁਖ ਨੂੰ ਨਹੀਂ ਮਿਲਿਆ ਸੱਦਾ

ਇਨ੍ਹਾਂ ਅਫਵਾਹਾਂ ਨੇ ਜ਼ੋਰ ਉਦੋਂ ਫੜ ਲਿਆ, ਜਦੋਂ ਸਿੱਧੂ ਦੇ ਸਾਥੀ ਸੰਨੀ ਮਾਲਟਨ ਨੇ ਇਕ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ।

PunjabKesari

ਸੰਨੀ ਮਾਲਟਨ ਦੀ ਇਸ ਪੋਸਟ ’ਚ ਲਿਖਿਆ ਹੈ, ‘ਇਕ ਕਲਾਕਾਰ ਹੋਣ ਦੇ ਨਾਅਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਮੈਂ ਸੰਗੀਤ ਬਣਾਉਣ ਤੋਂ ਇਲਾਵਾ ਕਰਦਾ ਹਾਂ ਤੇ ਕਰਨਾ ਚਾਹੁੰਦਾ ਹਾਂ। ਗਾਇਕਾਂ ਦੇ ਸੰਗੀਤ ਬਣਾਉਣ ਤੋਂ ਇਲਾਵਾ ਵੀ ਬਹੁਤ ਸੁਪਨੇ ਤੇ ਟਾਰਗੇਟ ਹੁੰਦੇ ਹਨ ਪਰ ਸੰਗੀਤ ਲਈ ਸਾਡਾ ਪਿਆਰ ਕਦੇ ਖ਼ਤਮ ਨਹੀਂ ਹੋ ਸਕਦਾ, ਸਿਰਫ ਇਸ ਲਈ ਕਿ ਅਸੀਂ ਜ਼ਿੰਦਗੀ ਦੀਆਂ ਹੋਰ ਚੀਜ਼ਾਂ ਨੂੰ ਪੂਰਾ ਕਰਨ ’ਚ ਲੱਗ ਗਏ। ਭਾਵੇਂ ਸੰਗੀਤ ਹੋਵੇ ਜਾਂ ਰਾਜਨੀਤੀ, ਇਹ ਸਾਡੇ ਪ੍ਰਸ਼ੰਸਕਾਂ ਤੇ ਸਰੋਤਿਆਂ ਦੇ ਪਿਆਰ ਬਿਨਾਂ ਸੰਭਵ ਨਹੀਂ।’

PunjabKesari

ਦੱਸ ਦੇਈਏ ਕਿ ਇਸ ਪੋਸਟ ਨੂੰ ਸਿੱਧੂ ਮੂਸੇ ਵਾਲਾ ਨੇ ਵੀ ਸਾਂਝਾ ਕੀਤਾ ਹੈ। ਉਸ ਵਲੋਂ ਪੋਸਟ ਸਾਂਝੀ ਕਰਨ ਦੇ ਨਾਲ ਇਹ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ ਕਿ ਸਿੱਧੂ ਹੁਣ ਰਾਜਨੀਤੀ ’ਚ ਪੈਰ ਰੱਖਣ ਵਾਲਾ ਹੈ।

ਨੋਟ– ਸਿੱਧੂ ਤੇ ਸੰਨੀ ਮਾਲਟਨ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News