ਸਿੱਧੂ ਮੂਸੇ ਵਾਲਾ ਦੇ ਪੇਜ ਤੋਂ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ‘ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ...’

Saturday, Jun 04, 2022 - 04:38 PM (IST)

ਸਿੱਧੂ ਮੂਸੇ ਵਾਲਾ ਦੇ ਪੇਜ ਤੋਂ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ‘ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ...’

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸਿੱਧੂ ਦੇ ਇੰਸਟਾਗ੍ਰਾਮ ਪੇਜ ’ਤੇ ਅਪਲੋਡ ਕੀਤੀ ਗਈ ਹੈ। ਇਸ ਵੀਡੀਓ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਸੋਸ਼ਲ ਮੀਡੀਆ ’ਤੇ ਫੈਲੀਆਂ ਚੋਣਾਂ ਲੜਨ ਦੀਆਂ ਅਫਵਾਹਾਂ ਨੂੰ ਦੂਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕੌਰ ਬੀ ਦੀ ਕਰਨ ਔਜਲਾ ਨੂੰ ਬੇਨਤੀ, ‘ਪੁੱਤ ਬਣ ਕੇ ਇਕ ਵਾਰ ਸਿੱਧੂ ਦੇ ਮਾਪਿਆਂ ਨੂੰ ਮਿਲਿਓ ਜ਼ਰੂਰ’

ਸਿੱਧੂ ਦੇ ਪਿਤਾ ਵੀਡੀਓ ਦੀ ਸ਼ੁਰੂਆਤ ’ਚ ਕਹਿੰਦੇ ਹਨ, ‘‘ਸੋਸ਼ਲ ਮੀਡੀਆ ’ਤੇ ਪੋਸਟਾਂ ਦੇਖ ਕੇ ਮੇਰਾ ਮਨ ਦੁਖੀ ਹੁੰਦਾ ਹੈ। ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ, ਇਨ੍ਹਾਂ ’ਤੇ ਯਕੀਨ ਨਾ ਕਰੋ। ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ, ਮੇਰਾ ਕਿਸੇ ਇਲੈਕਸ਼ਨ ਦਾ ਕੋਈ ਮਨ ਨਹੀਂ ਹੈ। ਤੁਸੀਂ ਦੁੱਖ ’ਚ ਮੇਰਾ ਸਾਥ ਦਿੱਤਾ ਹੈ, ਤੁਹਾਡਾ ਬਹੁਤ ਧੰਨਵਾਦ।’’

ਸਿੱਧੂ ਦੇ ਪਿਤਾ ਨੇ ਅੱਗੇ ਕਿਹਾ, ‘‘ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ’ਚ ਇਕ ਬੇਨਤੀ ਹੈ ਕਿ 8 ਤਾਰੀਖ਼ ਨੂੰ ਬੱਚੇ ਦਾ ਭੋਗ ਹੈ, ਤੁਸੀਂ ਆਇਓ, ਰਹਿੰਦੀਆਂ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਦਿਲ ਖੋਲ੍ਹ ਕੇ ਸਾਂਝੀਆਂ ਕਰਾਂਗਾ। ਮੇਰਾ ਮਨ ਇਸ ਵੇਲੇ ਬਹੁਤਾ ਕੁਝ ਕਹਿਣ ਦੇ ਹਾਲਾਤ ’ਚ ਨਹੀਂ ਹੈ।’’

ਦੱਸ ਦੇਈਏ ਕਿ ਇਹ ਵੀਡੀਓ ਸਿੱਧੂ ਦੇ ਪਿਤਾ ਤੇ ਮਾਤਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਸਾਹਮਣੇ ਆਈ ਹੈ। ਅੱਜ ਚੰਡੀਗੜ੍ਹ ਵਿਖੇ ਸਿੱਧੂ ਦੇ ਮਾਤਾ-ਪਿਤਾ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤੇ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਉੱਚ ਪੱਧਰ ’ਤੇ ਕਰਵਾਉਣ ਦੀ ਗੱਲ ਆਖੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News