ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ
Tuesday, Feb 13, 2024 - 01:05 PM (IST)
ਐਂਟਰਟੇਨਮੈਂਟ ਡੈਸਕ– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਹੀ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਚ ਆਪਣੀ ਜਗ੍ਹਾ ਬਣਾ ਲਈ ਹੈ। ਸਿੱਧੂ ਦਾ ਇਹ ਗੀਤ ‘ਬਿੱਲਬੋਰਡ ਗਲੋਬਲ ਐਕਸਕਲੂਜ਼ਿਵ ਯੂ. ਐੱਸ.’ ਚਾਰਟ ’ਚ 152ਵੇਂ ਨੰਬਰ ’ਤੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ, ਕਿਹਾ- ਕਿਸਾਨਾਂ ਨਾਲ ਪੁਲਸ ਨੂੰ ਵੀ ਛਕਾਵਾਂਗੇ ਲੰਗਰ
ਸਿੱਧੂ ਮੂਸੇ ਵਾਲਾ ਦਾ ‘ਡਰਿੱਪੀ’ ਗੀਤ 2 ਫਰਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ ’ਤੇ 18 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਸਿੱਧੂ ਮੂਸੇ ਵਾਲਾ ਦੇ ਨਾਲ ਏ. ਆਰ. ਪੈਸਲੇ ਨੇ ਵੀ ਗਾਇਆ ਹੈ, ਜਦਕਿ ਇਸ ਨੂੰ ਸੰਗੀਤ ਮਰਸੀ ਨੇ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ‘ਡਰਿੱਪੀ’ ਛੇਵਾਂ ਗੀਤ ਹੈ। ਇਸ ਤੋਂ ਪਹਿਲਾਂ ‘ਐੱਸ. ਵਾਈ. ਐੱਲ.’, ‘ਵਾਰ’, ‘ਮੇਰਾ ਨਾਂ’, ‘ਚੋਰਨੀ’ ਤੇ ‘ਵਾਚ ਆਊਟ’ ਵਰਗੇ ਗੀਤ ਰਿਲੀਜ਼ ਹੋ ਚੁੱਕੇ ਹਨ।
ਦੱਸ ਦੇਈਏ ਕਿ ‘ਬਿੱਲਬੋਰਡ ਗਲੋਬਲ ਐਕਸਕਲੂਜ਼ਿਵ ਯੂ. ਐੱਸ.’ ਚਾਰਟ ’ਚ ‘ਡਰਿੱਪੀ’ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ‘295’, ‘ਦਿ ਲਾਸਟ ਰਾਈਡ’, ‘ਲੈਵਲਸ’, ‘ਐੱਸ. ਵਾਈ. ਐੱਲ.’ ਤੇ ‘ਮੇਰਾ ਨਾਂ’ ਵਰਗੇ ਗੀਤ ਸ਼ਾਮਲ ਹੋ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਸਿੱਧੂ ਦਾ ‘ਡਰਿੱਪੀ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।