ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਬਣਾਇਆ ਵੱਡਾ ਰਿਕਾਰਡ

Monday, Dec 12, 2022 - 02:00 PM (IST)

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਗੀਤ ਸਿਰਫ ਯੂਟਿਊਬ ਹੀ ਨਹੀਂ, ਸਗੋਂ ਵੱਖ-ਵੱਖ ਸਟ੍ਰੀਮਿੰਗ ਐਪਸ ’ਤੇ ਰਿਕਾਰਡ ਕਾਇਮ ਕਰਦੇ ਹਨ। ਅਜਿਹਾ ਹੀ ਇਕ ਨਵਾਂ ਰਿਕਾਰਡ ਸਿੱਧੂ ਦੀ ‘ਮੂਸਟੇਪ’ ਨੇ ਸਪਾਟੀਫਾਈ ’ਤੇ ਬਣਾਇਆ ਹੈ।

ਸਿੱਧੂ ਮੂਸੇ ਵਾਲਾ ਦੀ ‘ਮੂਸਟੇਪ’ ਸਪਾਟੀਫਾਈ ’ਤੇ ਸਭ ਤੋਂ ਵੱਧ ਸਟ੍ਰੀਮ ਹੋਣ ਵਾਲੀ ਕਿਸੇ ਸੁਤੰਤਰ ਭਾਰਤੀ ਆਰਟਿਸਟ ਦੀ ਐਲਬਮ ਬਣ ਗਈ ਹੈ। ਇਸ ਐਲਬਮ ਨੇ 500 ਮਿਲੀਅਨ ਸਟ੍ਰੀਮਜ਼ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਂ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚੇ ਸ਼ਾਹਰੁਖ ਖ਼ਾਨ, ਮੱਥਾ ਟੇਕ ਲਿਆ ਆਸ਼ੀਰਵਾਦ

ਦੱਸ ਦੇਈਏ ਕਿ ਸਿੱਧੂ ਦੀ ‘ਮੂਸਟੇਪ’ ਐਲਬਮ ਸਾਲ 2021 ’ਚ ਰਿਲੀਜ਼ ਹੋਈ ਸੀ। ਸਿੱਧੂ ਦੇ ਕਰੀਅਰ ਦੀ ਵੀ ‘ਮੂਸਟੇਪ’ ਬੇਹੱਦ ਵੱਡੀ ਐਲਬਮ ਸੀ। ਇਸ ਐਲਬਮ ਦੇ ਵੱਖ-ਵੱਖ ਗੀਤਾਂ ਨੂੰ ‘ਬਿਲਬੋਰਡ’ ’ਚ ਵੀ ਜਗ੍ਹਾ ਮਿਲ ਚੁੱਕੀ ਹੈ।

ਸਿੱਧੂ ਦੇ ਇਸ ਤੋਂ ਇਲਾਵਾ ਸਪਾਟੀਫਾਈ ’ਤੇ ਹੋਰ ਵੀ ਰਿਕਾਰਡ ਹਨ। ਹਾਲ ਹੀ ’ਚ ਸਪਾਟੀਫਾਈ ਵਲੋਂ ਜਾਰੀ ਟੌਪ ਕਲਾਕਾਰਾਂ, ਗੀਤਾਂ ਤੇ ਐਲਬਮਜ਼ ਦੀ ਲਿਸਟ ’ਚ ਵੀ ਸਿੱਧੂ ਮੂਸੇ ਵਾਲਾ ਨੇ ਆਪਣੀ ਜਗ੍ਹਾ ਬਣਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News