''ਮੂਸੇਟੈਪ'' ਨੂੰ ਲੈ ਕੇ ਸਿੱਧੂ ਮੂਸੇ ਵਾਲਾ ਨੇ ਕਾਇਮ ਕੀਤਾ ਨਵਾਂ ਰਿਕਾਰਡ, ਛਿੜੀ ਹਰ ਪਾਸੇ ਚਰਚਾ

Tuesday, May 25, 2021 - 02:55 PM (IST)

''ਮੂਸੇਟੈਪ'' ਨੂੰ ਲੈ ਕੇ ਸਿੱਧੂ ਮੂਸੇ ਵਾਲਾ ਨੇ ਕਾਇਮ ਕੀਤਾ ਨਵਾਂ ਰਿਕਾਰਡ, ਛਿੜੀ ਹਰ ਪਾਸੇ ਚਰਚਾ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਲਬਮ 'ਮੂਸੇਟੈਪ' 15 ਮਈ ਨੂੰ ਰਿਲੀਜ਼ ਹੋਈ, ਜਿਸ ਨੂੰ ਲੋਕਾਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਇਸ ਐਲਬਮ ਦੇ ਹੁਣ ਤਕ ਆਏ ਗਾਣਿਆਂ ਨੂੰ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੇ ਦਿਲ ਖੋਲ੍ਹ ਕੇ ਪਿਆਰ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦਾ ਗੀਤ 'Bitch I’m Back' ਵੀ 15 ਮਈ ਨੂੰ ਹੀ ਰਿਲੀਜ਼ ਹੋਇਆ ਸੀ, ਜੋ ਹੁਣ ਬਿਲਬੋਰਡ ਚਾਰਟਸ 'ਤੇ ਪਹੁੰਚ ਗਿਆ ਹੈ। ਬਿਲਬੋਰਡ ਟਾਪ ਟ੍ਰਿਲਰ ਚਾਰਟਸ 'ਤੇ ਸਿੱਧੂ ਮੂਸੇ ਵਾਲਾ ਦਾ ਗੀਤ ਨੰਬਰ 1 'ਤੇ ਟ੍ਰੈਂਡ ਕਰ ਰਿਹਾ ਹੈ, ਜੋ ਸਿੱਧੂ ਤੇ ਉਸ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ।

PunjabKesari

ਦੱਸ ਦਈਏ ਕਿ ਗੋਲਡ ਮੀਡੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਟੋਰੀ ਅਪਲੋਡ ਕੀਤੀ, ਜਿਸ 'ਚ ਸਿੱਧੂ ਮੂਸੇ ਵਾਲਾ ਦਾ ਗੀਤ 'Bitch I’m Back' ਬਿਲਬੋਰਡ ਚਾਰਟਸ ਦੀ ਹਿਸਟਰੀ ਦੇ ਰੀ-ਡਾਇਰੈਕਟ ਲਿੰਕ ਨਾਲ ਦਿਖਾਇਆ ਗਿਆ। 'Bitch I’m Back' ਇਸ 'ਚ ਟਾਪ ਦੇ ਟ੍ਰਿਲਰ ਗਲੋਬਲ ਚਾਰਟਸ 'ਚ ਨਜ਼ਰ ਆ ਰਿਹਾ ਹੈ।

'Bitch I’m Back' ਨਾਲ ਸਿੱਧੂ ਮੂਸੇ ਵਾਲਾ ਨੇ ਆਪਣੀ ਮੋਸਟ ਅਵੇਟਿਡ ਐਲਬਮ ਦੀ ਓਪਨਿੰਗ ਕੀਤੀ ਸੀ। ਐਲਬਮ 'ਮੂਸਟੇਪ' 'ਚ ਸਿੱਧੂ ਮੂਸੇ ਵਾਲਾ ਨੇ ਇਸ ਗੀਤ ਦੇ ਗਾਇਕ ਤੇ ਗੀਤਕਾਰ ਵਜੋਂ ਭੂਮਿਕਾ ਨਿਭਾਈ। 'ਦਿ ਕਿਡ' ਨੇ ਇਸ ਟਰੈਕ ਲਈ ਮਿਊਜ਼ਿਕ ਤਿਆਰ ਕੀਤਾ। ਇਸ ਗੀਤ ਦੀ ਅਧਿਕਾਰਤ ਆਡੀਓ ਨੇ ਰਿਲੀਜ਼ ਦੇ ਸਿਰਫ਼ ਇੱਕ ਹਫਤੇ 'ਚ 23 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਲਏ।

 
 
 
 
 
 
 
 
 
 
 
 
 
 
 
 

A post shared by Gold Media Entertainment (@goldmediaa)

ਐਲਬਮ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਇਸ ਐਲਬਮ ਨਾਲ ਬਿਲਬੋਰਡ 'ਚ ਸ਼ਾਮਲ ਹੋਵੇਗਾ। ਪਾਈਰੇਸੀ ਦਾ ਸਮਰਥਨ ਨਾ ਕਰਨ ਤੇ ਐਲਬਮ ਦੇ ਗੀਤਾਂ ਨੂੰ ਕਾਨੂੰਨੀ ਪਲੇਟਫਾਰਮਾਂ 'ਤੇ ਰਿਲੀਜ਼ ਕਰਨ ਲਈ ਦਰਸ਼ਕਾਂ ਨੂੰ ਹਦਾਇਤ ਤੇ ਮਾਰਗ ਦਰਸ਼ਨ ਕਰਦਿਆਂ ਸਿੱਧੂ ਮੂਸੇ ਵਾਲਾ ਚਾਰਟ 'ਤੇ ਅਹੁਦਾ ਚਾਹੁੰਦੇ ਸੀ।

ਦਿਲਚਸਪ ਗੱਲ ਇਹ ਹੈ ਕਿ ਇਹ ਐਲਬਮ ਦਾ ਸਿਰਫ਼ ਪਹਿਲਾ ਟਰੈਕ ਹੈ ਤੇ ਸਿੱਧੂ ਮੂਸੇ ਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ 30 ਗੀਤਾਂ ਦੀ ਇੱਕ ਵਿਸ਼ਾਲ ਐਲਬਮ ਦਾ ਵਾਅਦਾ ਕੀਤਾ ਹੈ। ਕੋਈ ਨਹੀਂ ਜਾਣਦਾ ਹੈ ਕਿ ਆਉਣ ਵਾਲੇ ਗੀਤਾਂ 'ਤੇ ਹੋਰ ਕਿਹੜੇ ਰਿਕਾਰਡ ਅਤੇ ਚਾਰਟ ਟੁੱਟਣਗੇ।


author

sunita

Content Editor

Related News