ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਬਣਾਇਆ ਪੁੱਤ ਦਾ ਟੈਟੂ, ਤਸਵੀਰ ਆਈ ਸਾਹਮਣੇ

Thursday, Jul 28, 2022 - 04:07 PM (IST)

ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਬਣਾਇਆ ਪੁੱਤ ਦਾ ਟੈਟੂ, ਤਸਵੀਰ ਆਈ ਸਾਹਮਣੇ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਨੂੰ ਕੱਲ ਯਾਨੀ 29 ਜੁਲਾਈ ਨੂੰ ਦੋ ਮਹੀਨੇ ਬੀਤ ਜਾਣਗੇ। ਪੁਲਸ ਵਲੋਂ ਸਿੱਧੂ ਮੂਸੇ ਵਾਲਾ ਦਾ ਕਤਲ ਕਰਨ ਵਾਲੇ ਸਾਰੇ ਸ਼ੂਟਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹਾਲਾਂਕਿ ਕਤਲ ਪਿੱਛੇ ਮਾਸਟਰਮਾਈਂਡ ਗੋਲਡੀ ਬਰਾੜ ਅਜੇ ਵੀ ਕੈਨੇਡਾ ’ਚ ਲੁਕਿਆ ਬੈਠਾ ਹੈ।

ਸਿੱਧੂ ਦੇ ਕਤਲ ਮਗਰੋਂ ਉਸ ਦੇ ਚਾਹੁਣ ਵਾਲਿਆਂ ਵਲੋਂ ਆਪਣੇ ਚਹੇਤੇ ਗਾਇਕ ਨੂੰ ਸਾਰੀ ਉਮਰ ਯਾਦ ਰੱਖਣ ਲਈ ਬਾਂਹ ’ਤੇ ਟੈਟੂ ਬਣਵਾਏ ਗਏ, ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ। ਹੁਣ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਆਪਣੇ ਪੁੱਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਗੀਤ ’ਚ ਜੈਨੀ ਜੌਹਲ ਨੇ ਸਰਕਾਰ ਦੇ ਨਾਲ ਕਲਾਕਾਰਾਂ ਨੂੰ ਪਾਈ ਝਾੜ (ਵੀਡੀਓ)

ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦੀ ਉਸ ਤਸਵੀਰ ਦਾ ਟੈਟੂ ਬਣਵਾ ਰਹੇ ਹਨ, ਜੋ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ’ਤੇ ਇਸੇ ਸਾਲ 10 ਮਈ ਨੂੰ ਪੋਸਟ ਕੀਤੀ ਗਈ ਸੀ। ਸਿੱਧੂ ਦੇ ਪਿਤਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਆਪਣੇ ਪਿਤਾ ਨੂੰ ਆਪਣਾ ਦੋਸਤ ਦੱਸਦਾ ਸੀ। ਦੋਵਾਂ ਨੂੰ ਅਕਸਰ ਸਟੇਜ ’ਤੇ ਇਕੱਠਿਆਂ ਇਕ-ਦੂਜੇ ਪ੍ਰਤੀ ਇੱਜ਼ਤ-ਮਾਣ ਤੇ ਪਿਆਰ ਲੁਟਾਉਂਦੇ ਦੇਖਿਆ ਜਾਂਦਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News