ਸਿਧਾਰਥ ਸ਼ੁਕਲਾ ਨੇ ਸਿੱਖਿਆ ਪ੍ਰਣਾਲੀ ’ਤੇ ਚੁੱਕੇ ਸਵਾਲ, ਵਾਇਰਲ ਹੋ ਰਿਹੈ ਟਵੀਟ

03/22/2021 3:31:54 PM

ਮੁੰਬਈ (ਬਿਊਰੋ)– ਅਦਾਕਾਰ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਨਿਯਮਿਤ ਰੂਪ ਨਾਲ ਆਪਣੇ ਵਿਚਾਰ ਸੋਸ਼ਲ ਮੀਡੀਆ ’ਤੇ ਸਾਂਝੇ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇਕ ਟਵੀਟ ’ਚ ਸਿੱਖਿਆ ਪ੍ਰਣਾਲੀ ’ਤੇ ਸਵਾਲ ਚੁੱਕੇ ਹਨ।

ਸਿਧਾਰਥ ਸ਼ੁਕਲਾ ਨੇ ਟਵੀਟ ਕਰਕੇ ਲਿਖਿਆ, ‘ਜਦੋਂ ਮੈਂ ਸਕੂਲ ’ਚ ਸੀ ਤਾਂ ਇਕ ਵਿਚਾਰ ਜੋ ਆਮ ਤੌਰ ’ਤੇ ਮੇਰੇ ਦਿਮਾਗ ’ਚ ਆਉਂਦਾ ਸੀ... ਜੇਕਰ ਇਕ ਇਕੱਲਾ ਅਧਿਆਪਕ ਸਾਰੇ ਵਿਸ਼ਿਆਂ ਨੂੰ ਨਹੀਂ ਪੜ੍ਹਾ ਸਕਦਾ ਹੈ... ਤਾਂ ਤੁਸੀਂ ਇਕ ਵਿਦਿਆਰਥੀ ਤੋਂ ਸਾਰੇ ਵਿਸ਼ਿਆਂ ਨੂੰ ਸਿੱਖਣ ਦੀ ਉਮੀਦ ਕਿਵੇਂ ਕਰ ਸਕਦੇ ਹੋ...?’

ਸਿਧਾਰਥ ਦਾ ਇਹ ਟਵੀਟ ਲੋਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ। ਇਸ ਟਵੀਟ ਨੂੰ ਹੁਣ ਤਕ 25 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਦਕਿ ਇਸ ਨੂੰ 12 ਹਜ਼ਾਰ ਤੋਂ ਵੱਧ ਲੋਕਾਂ ਨੇ ਰੀ-ਟਵੀਟ ਕੀਤਾ ਹੈ।

ਦੱਸਣਯੋਗ ਹੈ ਕਿ ਸਿਧਾਰਥ ‘ਬਿੱਗ ਬੌਸ 13’ ਦੇ ਜੇਤੂ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੰਮ ਮਿਲਣ ਲੱਗਾ। ਉਹ ਸ਼ਹਿਨਾਜ਼ ਗਿੱਲ ਨਾਲ ਕੁਝ ਮਿਊਜ਼ਿਕ ਵੀਡੀਓਜ਼ ’ਚ ਵੀ ਨਜ਼ਰ ਆਏ ਹਨ। ‘ਬਿੱਗ ਬੌਸ’ ਤੋਂ ਇਲਾਵਾ ਸਿਧਾਰਥ ‘ਖਤਰੋਂ ਕੇ ਖਿਲਾੜੀ’ ਦਾ ਖਿਤਾਬ ਵੀ ਆਪਣੇ ਨਾਂ ਕਰਵਾ ਚੁੱਕੇ ਹਨ। ਉਹ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਫ਼ਿਲਮ ’ਚ ਵੀ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਛੇਤੀ ਹੀ ਸਿਧਾਰਥ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁਲ ਸੀਜ਼ਨ 3’ ’ਚ ਵੀ ਨਜ਼ਰ ਆਉਣਗੇ।

ਨੋਟ– ਸਿਧਾਰਥ ਦੇ ਇਸ ਟਵੀਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News