ਹਸਪਤਾਲ ਨੇ ਪੁਲਸ ਨੂੰ ਸੌਂਪੀ ਸਿਧਾਰਥ ਸ਼ੁਕਲਾ ਦੀ ਪੋਸਟ ਮਾਰਟਮ ਰਿਪੋਰਟ, ਅੱਜ ਹੋਵੇਗਾ ਅੰਤਿਮ ਸੰਸਕਾਰ
Friday, Sep 03, 2021 - 11:35 AM (IST)
ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਦਾ ਅੰਤਿਮ ਸੰਸਕਾਰ ਅੱਜ ਓਸ਼ੀਵਾੜਾ 'ਚ ਕੀਤਾ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਸਿਧਾਰਥ ਦਾ ਅੰਤਿਮ ਸੰਸਕਾਰ ਬ੍ਰਹਮਾਕੁਮਾਰੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਸਿਧਾਰਥ ਤੇ ਉਸ ਦੀ ਮਾਂ ਬ੍ਰਹਮਾਕੁਮਾਰੀ ਸੈਂਟਰ ਨਾਲ ਕਾਫ਼ੀ ਸਾਲਾਂ ਤੋਂ ਜੁੜੇ ਹੋਏ ਹਨ। ਸਿਧਾਰਥ ਬ੍ਰਹਮਾਕੁਮਾਰੀ ਸੈਂਟਰ ਅਕਸਰ ਹੀ ਜਾਇਆ ਕਰਦੇ ਸਨ।
ਇਹ ਵੀ ਖ਼ਬਰ ਪੜ੍ਹੋ - ਵੱਡੀ ਖ਼ਬਰ : ਮਸ਼ਹੂਰ ਟੀ. ਵੀ. ਅਦਾਕਾਰ ਤੇ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਹਾਂਤ
ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਦੀ ਪੋਸਟ ਮਾਰਟਮ ਰਿਪੋਰਟ ਕੂਪਰ ਹਸਪਤਾਲ ਵਾਲਿਆਂ ਨੇ ਪੁਲਸ ਨੂੰ ਸੌਂਪ ਦਿੱਤੀ ਗਈ ਹੈ। 11 ਵਜੇ ਤੋਂ ਬਾਅਦ ਸਿਧਾਰਥ ਦਾ ਮ੍ਰਿਤਕ ਸਰੀਰ ਵੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤਾ ਜਾਵੇਗਾ। ਉਥੇ ਹੀ ਬੀਤੇ ਦਿਨ ਮੁੰਬਈ ਪੁਲਸ ਦੀ ਇਕ ਟੀਮ ਜਾਂਚ ਲਈ ਸਿਧਾਰਥ ਦੇ ਘਰ ਪਹੁੰਚੀ ਸੀ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸਿਧਾਰਥ ਦੇ ਸਰੀਰ 'ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਦੇ ਪਰਿਵਾਰ ਨੇ ਵੀ ਕਿਸੇ ਤਰ੍ਹਾਂ ਦੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆਵੇਗੀ। ਜਾਣਕਾਰੀ ਮੁਤਾਬਕ, ਸਿਧਾਰਥ ਸ਼ੁਕਲਾ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਆਇਆ।
ਇਹ ਵੀ ਖ਼ਬਰ ਪੜ੍ਹੋ - ਸ਼ਹਿਨਾਜ਼ ਦੇ ਹੱਥਾਂ 'ਚ ਤੋੜਿਆ ਸੀ ਸਿਧਾਰਥ ਸ਼ੁਕਲਾ ਨੇ ਦਮ, ਸਾਹਮਣੇ ਆਇਆ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ
ਦੱਸਣਯੋਗ ਹੈ ਕਿ 'ਬਾਲਿਕਾ ਵਧੂ' 'ਚ ਸ਼ਿਵ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਸਿਧਾਰਥ ਸ਼ੁਕਲਾ ਨੇ ਕਈ ਰਿਐਲਿਟੀ ਸ਼ੋਅਜ਼ ’ਚ ਹਿੱਸਾ ਲਿਆ ਸੀ। ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ 'ਦਿਲ ਸੇ ਦਿਲ ਤਕ' 'ਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ 'ਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆਏ ਸਨ। ਇਸ ਸ਼ੋਅ ਦੇ ਜੱਜ ਕਰਨ ਜੋਹਰ ਸਨ। ਸਿਧਾਰਥ ਦੇ ਲੁਕਸ ਤੋਂ ਇੰਪ੍ਰੈੱਸ ਹੋ ਕੇ ਕਰਨ ਜੋਹਰ ਨੇ ਸ਼ੋਅ ਤੋਂ ਸਿਧਾਰਥ ਨੂੰ ਆਪਣੀ ਫ਼ਿਲਮ 'ਚ ਲਿਆ ਸੀ।
ਇਹ ਵੀ ਖ਼ਬਰ ਪੜ੍ਹੋ - ਮੌਤ ਤੋਂ 3 ਦਿਨ ਪਹਿਲਾਂ ਸਿਧਾਰਥ ਨੇ ਲਿਖੀ ਸੀ ਦਿਲ ਛੂਹ ਲੈਣ ਵਾਲੀ ਪੋਸਟ, ਹੁਣ ਹੋਈ ਵਾਇਰਲ
ਸ਼ੁਕਲਾ ਨੇ 2014 'ਚ ਕਰਨ ਜੌਹਰ ਦੀ ਫ਼ਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆਂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਫ਼ਿਲਮ 'ਚ ਉਨ੍ਹਾਂ ਵਰੁਣ ਧਵਨ ਤੇ ਆਲੀਆ ਭੱਟ ਨਾਲ ਸਹਾਇਕ ਭੂਮਿਕਾ ਨਿਭਾਈ। ਅਦਾਕਾਰ ਮਨੋਜ ਵਾਜਪਾਈ, ਫ਼ਿਲਮ ਨਿਰਮਾਤਾ ਹੰਸਲ ਮਹਿਤਾ, ਅਦਾਕਾਰ ਰਿਤੇਸ਼ ਦੇਸ਼ਮੁੱਖ ਤੇ ਰਾਜੀਵ ਖੰਡੇਲਵਾਲ ਨੇ ਸ਼ੁਕਲਾ ਦੇ ਚਲੇ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।