ਮੌਤ ਤੋਂ 3 ਦਿਨ ਪਹਿਲਾਂ ਸਿਧਾਰਥ ਨੇ ਲਿਖੀ ਸੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਹੁਣ ਹੋਈ ਵਾਇਰਲ

Friday, Sep 03, 2021 - 12:03 PM (IST)

ਮੌਤ ਤੋਂ 3 ਦਿਨ ਪਹਿਲਾਂ ਸਿਧਾਰਥ ਨੇ ਲਿਖੀ ਸੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਹੁਣ ਹੋਈ ਵਾਇਰਲ

ਮੁੰਬਈ (ਬਿਊਰੋ) : ਟੀ. ਵੀ. ਦੇ ਮੋਸਟ ਚਾਰਮਿੰਗ ਅਦਾਕਾਰ ਸਿਧਾਰਥ ਸ਼ੁਕਲਾ ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਹੈ। ਸਿਧਾਰਥ ਸ਼ਕੁਲਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਹੈ। ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਖ਼ਬਰ ਮਨੋਰੰਜਨ ਜਗਤ ਲਈ ਬੇਹੱਦ ਹੈਰਾਨਜਨਕ ਅਤੇ ਦੁਖਦ ਹੈ। ਅਦਾਕਾਰ ਨੂੰ ਲੈ ਕੇ ਫੈਨਜ਼ ਤਕ ਲਈ ਇਸ ਗੱਲ 'ਤੇ ਯਕੀਨ ਕਰ ਪਾਉਣਾ ਬੇਹੱਦ ਮੁਸ਼ਕਿਲ ਹੈ ਕਿ ਟੀ. ਵੀ. ਦਾ ਚਮਕਦਾ ਸਿਤਾਰਾ ਹਮੇਸ਼ਾ ਲਈ ਬੁੱਝ ਗਿਆ ਹੈ। ਹੁਣ ਸਿਧਾਰਥ ਸ਼ੁਕਲਾ ਦਾ ਆਖਰੀ ਪੋਸਟ ਵੀ ਹਾਰਟ ਲਾਈਨ ਨੂੰ ਦਰਸਾ ਰਿਹਾ ਹੈ। ਸਿਧਾਰਥ ਸ਼ੁਕਲਾ ਨੇ ਆਖਰੀ ਵਾਰ ਇੰਸਟਾਗ੍ਰਾਮ 'ਤੇ #“heHeroesWeOwe ਕਰ ਕੇ Frontline warriors ਲਈ ਇਕ ਪੋਸਟ ਕੀਤਾ ਸੀ, ਜਿਸ ਦੇ ਹੇਠਾ ਹਾਰਟ ਲਾਈਨ ਬਣੀ ਸੀ। ਇਸ ਦੇ ਨਾਲ ਸਿਧਾਰਥ ਨੇ ਇਕ ਵੱਡਾ ਕੈਪਸ਼ਨ ਲਿਖਿਆ ਸੀ। ਅਫਸੋਸ ਦੀ ਗੱਲ ਇਹ ਕਿ ਹਾਰਟ ਲਾਈਨ ਦੀ ਤਸਵੀਰ ਸ਼ੇਅਰ ਕਰਕੇ ਮੈਡੀਕਲ ਸਟਾਫ ਦੀ ਤਰੀਫ਼ ਕਰਨ ਵਾਲੇ ਸਿਧਾਰਥ ਅੱਜ ਆਪਣੀ ਹੀ ਦਿਨ ਦੀ ਧੜਕਣ ਰੁਕਣ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਗਏ।''

PunjabKesari

ਸੁਮਿਤ ਅੰਟਿਲ ਤੇ ਅਵਨੀ ਲੇਖਾਰਾ ਨੂੰ ਲੈ ਕੇ ਟਵਿੱਟਰ 'ਤੇ ਲਿਖੀ ਸੀ ਇਹ ਪੋਸਟ
ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਸਿਧਾਰਥ ਸ਼ੁਕਲਾ ਨੇ ਟਵਿੱਟਰ 'ਤੇ ਆਖਿਰੀ ਪੋਸਟ 30 ਅਗਸਤ ਨੂੰ ਕੀਤੀ ਸੀ। ਸਿਧਾਰਥ ਦਾ ਪੋਸਟ ਓਲੰਪਿਕ 'ਚ ਭਾਰਤ ਦੀ ਸ਼ਾਨ ਵਧਾਉਣ ਵਾਲੇ ਸੁਮਿਤ ਅੰਟਿਲ ਤੇ ਅਵਨੀ ਲੇਖਾਰਾ ਨੂੰ dedicated ਸੀ। ਉਨ੍ਹਾਂ ਨੇ ਆਪਣੇ ਪੋਸਟ 'ਚ ਲਿਖਿਆ ਸੀ ''ਭਾਰਤੀ ਸਾਨੂੰ ਵਾਰ-ਵਾਰ proud feel ਕਰਵਾ ਰਹੇ ਹਨ।''

PunjabKesari

ਸ਼ੁਰੂਆਤੀ ਕਰੀਅਰ
‘ਬਾਲਿਕਾ ਵਧੂ’ ’ਚ ਸ਼ਿਵ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਸਿਧਾਰਥ ਸ਼ੁਕਲਾ ਨੇ ਕਈ ਰਿਐਲਿਟੀ ਸ਼ੋਅਜ਼ ’ਚ ਹਿੱਸਾ ਲਿਆ ਸੀ। ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ 'ਦਿਲ ਸੇ ਦਿਲ ਤਕ' 'ਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ 'ਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆਏ ਸਨ। ਇਸ ਸ਼ੋਅ ਦੇ ਜੱਜ ਕਰਨ ਜੋਹਰ ਸਨ। ਸਿਧਾਰਥ ਦੇ ਲੁਕਸ ਤੋਂ ਇੰਪ੍ਰੈੱਸ ਹੋ ਕੇ ਕਰਨ ਜੋਹਰ ਨੇ ਸ਼ੋਅ ਤੋਂ ਸਿਧਾਰਥ ਨੂੰ ਆਪਣੀ ਫ਼ਿਲਮ 'ਚ ਲਿਆ ਸੀ।


author

sunita

Content Editor

Related News