ਸਿਧਾਰਥ ਸ਼ੁਕਲਾ ਦੀ ਮੌਤ 'ਤੇ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਲਿਖੀ ਇਹ ਗੱਲ

Monday, Sep 06, 2021 - 01:56 PM (IST)

ਸਿਧਾਰਥ ਸ਼ੁਕਲਾ ਦੀ ਮੌਤ 'ਤੇ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਲਿਖੀ ਇਹ ਗੱਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਟੀ. ਵੀ. ਜਗਤ ਦੇ ਨਾਮੀ ਅਦਾਕਾਰ ਸਿਧਾਰਥ ਸ਼ੁਕਲਾ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਿਧਾਰਥ ਸ਼ੁਕਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਦੁੱਖ ਜਤਾਇਆ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ, ''ਇਕ ਵਾਰੀ ਵੀਡੀਓ ਕਾਲ 'ਤੇ ਗੱਲ ਕਰਵਾਈ ਸੀ ਸ਼ਹਿਨਾਜ਼ ਨੇ....ਬਹੁਤ ਹੀ ਹਸਮੁੱਖ ਸੀ ਵੀਰਾ.....ਕਹਿੰਦਾ ਸੀ ਮਿਲਿਓ ਜਦੋਂ ਮੁੰਬਈ ਆਏ.... 🙏🏽 Shocking।''

PunjabKesari
 
ਦੱਸ ਦਈਏ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਨਾਲ ਪੰਜਾਬੀ ਫ਼ਿਲਮ 'ਹੌਸਲਾ ਰੱਖ' 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਇੰਨੀਂ ਦਿਨੀਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ 'ਮੂਨ ਚਾਈਲਡ ਏਰਾ' (Album Moon Child Era) ਕਰਕੇ ਖੂਬ ਵਾਹ-ਵਾਹੀ ਖੱਟ ਰਹੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ 'ਜੋੜੀ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਦਾ ਪਰਿਵਾਰ ਬ੍ਰਹਮਕੁਮਾਰੀ ਦਾ ਪੈਰੋਕਾਰ ਹੈ। ਅਜਿਹੇ 'ਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਆਖਰੀ ਸਸਕਾਰ ਬ੍ਰਹਮਕੁਮਾਰੀ ਮੁਤਾਬਕ ਕਰ ਰਿਹਾ ਹੈ। ਸਿਧਾਰਥ ਸ਼ੁਕਲਾ ਦੀ ਪ੍ਰੇਅਰ ਮੀਟ ਅੱਜ ਸੋਮਵਾਰ 5 ਵਜੇ ਤੋਂ ਵੀਡੀਓ ਕਾਲ ਰਾਹੀਂ ਸ਼ੁਰੂ ਹੋਵੇਗੀ। ਇਹ ਪ੍ਰੇਅਰ ਮੀਟ ਕੋਵਿਡ-19 ਪ੍ਰੋਟੋਕਾਲ ਨੂੰ ਦੇਖਦਿਆਂ ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਟੀ. ਵੀ. ਦੇ ਮਸ਼ਹੂਰ ਤੇ ਵੱਡੇ ਕਲਾਕਾਰਾਂ 'ਚੋਂ ਇਕ ਸਨ। ਉਨ੍ਹਾਂ ਨੇ ਕਈ ਟੀ. ਵੀ. ਸ਼ੋਅਜ਼ 'ਚ ਹਿੱਸਾ ਲਿਆ ਸੀ।


author

sunita

Content Editor

Related News