ਕੈਪਟਨ ਵਿਕਰਮ ਬੱਤਰਾ ਨੂੰ ਸ਼ਰਧਾਜਲੀ ਦੇਣ ਪਹੁੰਚੇ ਸਿਧਾਰਥ ਮਲੋਹਤਰਾ, ਸਾਂਝੀ ਕੀਤੀ ਖ਼ਾਸ ਪੋਸਟ

Tuesday, Sep 10, 2024 - 11:21 AM (IST)

ਕੈਪਟਨ ਵਿਕਰਮ ਬੱਤਰਾ ਨੂੰ ਸ਼ਰਧਾਜਲੀ ਦੇਣ ਪਹੁੰਚੇ ਸਿਧਾਰਥ ਮਲੋਹਤਰਾ, ਸਾਂਝੀ ਕੀਤੀ ਖ਼ਾਸ ਪੋਸਟ

ਮੁੰਬਈ (ਬਿਊਰੋ) : ਆਪਣੀ ਫ਼ਿਲਮ 'ਸ਼ੇਰਸ਼ਾਹਤ' ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੇ ਸਿਧਾਰਥ ਮਲਹੋਤਰਾ ਨੇ ਅੱਜ ਅਸਲੀ ਸ਼ੇਰਸ਼ਾਹ ਯਾਨੀ ਕੈਪਟਨ ਵਿਕਰਮ ਬੱਤਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਦੀ ਪੋਸਟ ਤੇ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 

ਕੈਪਟਨ ਵਿਕਰਮ ਬੱਤਰਾ ਨੂੰ ਦਿੱਤੀ ਸ਼ਰਧਾਂਜਲੀ 
ਸਿਧਾਰਥ ਮਲਹੋਤਰਾ ਨੇ 2021 'ਚ ਆਈ ਫ਼ਿਲਮ 'ਸ਼ੇਰਸ਼ਾਹ' 'ਚ ਕਾਰਗਿਲ ਯੁੱਧ ਦੇ ਹੀਰੋ ਕੈਪਟਨ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਇਆ ਸੀ। ਪੋਸਟ ਸ਼ੇਅਰ ਕਰਕੇ ਸਿਧਾਰਥ ਨੇ ਲਿਖਿਆ ਹੈ ਕਿ ਉਹ ਅਸਲੀ ਸ਼ੇਰਸ਼ਾਹ ਸਨ। 9 ਸਤੰਬਰ ਨੂੰ ਸਿਧਾਰਥ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਪਰਮਵੀਰ ਚੱਕਰ ਨਾਲ ਸਨਮਾਨਿਤ ਵਿਕਰਮ ਬੱਤਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ ਦਿੱਤੀ ਹੈ। ਸਿਧਾਰਥ ਨੇ ਇਸ ਪੋਸਟ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਸਿਧਾਰਥ ਕੈਪਟਨ ਵਿਕਰਮ ਬੱਤਰਾ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਸ਼ਰਧਾਂਜਲੀ ਦਿੰਦੇ ਹੋਏ, ਅਦਾਕਾਰ ਨੇ ਲਿਖਿਆ, 'ਕੈਪਟਨ ਵਿਕਰਮ ਬੱਤਰਾ (ਪੀਵੀਸੀ) ਯਾਨੀ ਅਸਲ ਸ਼ੇਰਸ਼ਾਹ ਨੂੰ ਉਨ੍ਹਾਂ ਦੀ 50ਵੀਂ ਜਯੰਤੀ 'ਤੇ ਯਾਦ ਕਰਨਾ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਪਰਦੇ 'ਤੇ ਉਸ ਦਾ ਕਿਰਦਾਰ ਨਿਭਾਉਣ ਦਾ ਸੁਭਾਗ ਮਿਲਿਆ। ਉਸ ਦੀ ਬਹਾਦਰੀ ਅਤੇ ਭਾਵਨਾ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

PunjabKesari

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਕਾਰਗਿਲ ਦੀ ਲੜਾਈ 'ਚ ਦੇਸ਼ ਲਈ ਦਿੱਤੀ ਸੀ ਕੁਰਬਾਨੀ 
ਦੱਸ ਦੇਈਏ ਕਿ ਵਿਕਰਮ ਬੱਤਰਾ ਭਾਰਤੀ ਫੌਜ ਦੇ ਅਧਿਕਾਰੀ ਰਹਿ ਚੁੱਕੇ ਹਨ। ਉਹ ਕਾਰਗਿਲ ਯੁੱਧ (1999) 'ਚ ਲੜਦੇ ਹੋਏ ਸ਼ਹੀਦ ਹੋ ਗਏ ਸਨ। ਕੈਪਟਨ ਵਿਕਰਮ ਬੱਤਰਾ ਨੂੰ ਸਰਵਉੱਚ ਭਾਰਤੀ ਫੌਜੀ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਜਜ਼ਬੇ ਅਤੇ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਨੂੰ ਫ਼ਿਲਮ 'ਸ਼ੇਰਸ਼ਾਹ' 'ਚ ਬਹੁਤ ਹੀ ਭਾਵਪੂਰਤ ਢੰਗ ਨਾਲ ਦਰਸਾਇਆ ਗਿਆ ਹੈ। ਫ਼ਿਲਮ 'ਸ਼ੇਰਸ਼ਾਹ' ਰਾਹੀਂ ਸਿਧਾਰਥ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ ਹੈ। ਇਸ ਫ਼ਿਲਮ 'ਚ ਭਾਰਤੀ ਸੈਨਿਕਾਂ ਅਤੇ ਕਪਤਾਨਾਂ ਦੇ ਜੀਵਨ ਦੇ ਵੇਰਵਿਆਂ ਨਾਲ ਇਹ ਵੀ ਦਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਕਾਰਗਿਲ ਯੁੱਧ 'ਚ ਦੁਸ਼ਮਣਾਂ ਦਾ ਕਿਸ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਸ਼ੇਰਸ਼ਾਹ ਦੀ ਰੀਲ ਲਾਈਫ ਜੋੜੀ ਬਣੀ ਅਸਲ ਜੋੜੀ 
ਕਿਆਰਾ ਅਡਵਾਨੀ ਵਿਸ਼ਨੂੰਵਰਧਨ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਸ਼ੇਰਸ਼ਾਹ' 'ਚ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਈ ਸੀ। ਇਸ ਫ਼ਿਲਮ ਕਾਰਨ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਸਿਧਾਰਥ ਅਤੇ ਕਿਆਰਾ ਦਾ ਵਿਆਹ ਪਿਛਲੇ ਸਾਲ ਫਰਵਰੀ 'ਚ ਹੋਇਆ ਸੀ। ਫ਼ਿਲਮਾਂ ਦੀ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ ਆਖਰੀ ਵਾਰ ਐਕਸ਼ਨ ਫ਼ਿਲਮ 'ਯੋਧਾ' 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਫ਼ਿਲਮ 'ਰੇਸ 4' 'ਚ ਸੈਫ ਅਲੀ ਖਾਨ ਨਾਲ ਉਸ ਦੇ ਮੁੱਖ ਭੂਮਿਕਾ 'ਚ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸ ਦੌਰਾਨ, ਸਿਧਾਰਥ ਇਨ੍ਹੀਂ ਦਿਨੀਂ ਪ੍ਰੇਮ ਕਹਾਣੀਆਂ ਅਤੇ ਐਕਸ਼ਨ ਫ਼ਿਲਮਾਂ ਦੀਆਂ ਸਕ੍ਰਿਪਟਾਂ 'ਤੇ ਕੰਮ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News