ਵਿਆਹ ਹੁੰਦਿਆਂ ਹੀ ਸਿਧਾਰਥ-ਕਿਆਰਾ ਨੂੰ ਮਿਲੀ ਵੱਡੀ ਕਾਮਯਾਬੀ, ਜਾਣ ਬਾਗੋ ਬਾਗ ਹੋਣਗੇ ਫੈਨਜ਼

Monday, Feb 13, 2023 - 05:07 PM (IST)

ਵਿਆਹ ਹੁੰਦਿਆਂ ਹੀ ਸਿਧਾਰਥ-ਕਿਆਰਾ ਨੂੰ ਮਿਲੀ ਵੱਡੀ ਕਾਮਯਾਬੀ, ਜਾਣ ਬਾਗੋ ਬਾਗ ਹੋਣਗੇ ਫੈਨਜ਼

ਮੁੰਬਈ (ਬਿਊਰੋ) : ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ ਦਾ ਵਿਆਹ ਸਭ ਤੋਂ ਮਸ਼ਹੂਰ ਵਿਆਹ ਰਿਹਾ ਹੈ। ਰਾਜਸਥਾਨ ਵਿਚ ਇੱਕ ਸ਼ਾਹੀ ਵਿਆਹ ਤੋਂ ਬਾਅਦ ਜੋੜੇ ਨੇ ਪਹਿਲਾਂ ਦਿੱਲੀ ਵਿਚ ਪਰਿਵਾਰ ਅਤੇ ਦੋਸਤਾਂ ਲਈ ਇੱਕ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ  ਸੀ। ਇਸ ਤੋਂ ਬਾਅਦ ਬੀਤੇ ਦਿਨੀਂ ਸਿਧਾਰਥ-ਕਿਆਰਾ ਨੇ ਮੁੰਬਈ ਵਿਚ ਬਾਲੀਵੁੱਡ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ, ਜਿਸ ਵਿਚ ਵੱਡੀਆਂ ਹਸਤੀਆਂ ਨੇ ਸ਼ਿਕਰਤ ਕੀਤੀ ਸੀ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਸਿਡ-ਕਿਆਰਾ ਦੇ ਵਰਕ ਫਰੰਟ ਨੂੰ ਲੈ ਕੇ ਵੀ ਵੱਡੀਆਂ ਖ਼ਬਰਾਂ ਆ ਰਹੀਆਂ ਹਨ। ਦਰਅਸਲ, ਮਿਡ-ਡੇਅ ਦੀ ਰਿਪੋਰਟ ਅਨੁਸਾਰ, ਇਹ ਚਰਚਾ ਹੈ ਕਿ ਕਰਨ ਜੌਹਰ ਨੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨਾਲ ਤਿੰਨ ਫ਼ਿਲਮਾਂ ਸਾਈਨ ਕੀਤੀਆਂ ਹਨ। 

PunjabKesari

ਖ਼ਬਰਾਂ ਹਨ ਕਿ ਫ਼ਿਲਮ ਨਿਰਮਾਤਾ ਵਰੁਣ ਧਵਨ ਅਤੇ ਆਲੀਆ ਭੱਟ ਦੀ ਮਸ਼ਹੂਰ 'ਦੁਲਹਨੀਆ' ਸੀਰੀਜ਼ ਦੀ ਤਰਜ਼ 'ਤੇ ਇਸ ਕਪਲ ਦਾ ਸੰਗੀਤਕ, ਰੋਮਾਂਟਿਕ ਅਤੇ ਕਾਮੇਡੀ ਪ੍ਰੋਜੈਕਟ ਬਣਾਉਣ ਦੀ ਯੋਜਨਾ ਬਣਾ ਰਹੇ ਹਨ। 'ਸ਼ੇਰਸ਼ਾਹ' ਜੋੜੀ ਨੇ ਪਹਿਲਾਂ ਹੀ ਰੋਮਾਂਟਿਕ ਮਨੋਰੰਜਨ 'ਅਦਲ ਬਾਦਲ' ਲਈ ਇਕ ਸੌਦਾ ਸਾਈਨ ਕੀਤਾ ਹੈ, ਜਿਸ ਨੂੰ ਕਥਿਤ ਤੌਰ 'ਤੇ ਸੁਨੀਰ ਖੇਤਰਪਾਲ ਦੁਆਰਾ ਪ੍ਰੋਡਿਊਸ ਕੀਤਾ ਜਾਵੇਗਾ। ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਕਰਨ ਜੌਹਰ ਨਵੇਂ ਵਿਆਹੇ ਜੋੜੇ ਨੂੰ ਪਹਿਲਾਂ ਲਾਂਚ ਕਰਨਗੇ ਜਾਂ 'ਅਡਲ ਬਾਦਲ' ਦਾ ਐਲਾਨ ਪਹਿਲਾਂ ਕਰਨਗੇ।

PunjabKesari

ਦੱਸ ਦਈਏ ਕਿ ਕਰਨ ਜੌਹਰ ਨੇ ਰਾਜਸਥਾਨ ਦੇ ਜੈਸਲਮੇਰ ਵਿਚ ਸਿਧਾਰਥ ਅਤੇ ਕਿਆਰਾ ਦੇ ਵਿਆਹ ਵਿਚ ਵੀ ਸ਼ਿਰਕਤ ਕੀਤੀ ਸੀ। ਪਿਛਲੇ ਦਿਨੀਂ ਸਿਡ-ਕਿਆਰਾ ਦੇ ਰਿਸੈਪਸ਼ਨ ਵਿਚ ਮਸ਼ਹੂਰ ਫਿਲਮਕਾਰ ਵੀ ਸ਼ਾਮਲ ਹੋਏ ਹਨ। ਸਿਧਾਰਥ ਨੇ ਕਰਨ ਜੌਹਰ ਦੀ ਫ਼ਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਅਜਿਹੇ 'ਚ ਕਰਨ ਨੇ ਜੋੜੇ ਨਾਲ ਚੰਗੀ ਬਾਂਡਿੰਗ ਸ਼ੇਅਰ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਸਿਧਾਰਥ ਤੇ ਕਿਆਰਾ ਆਪਣੇ ਵਿਆਹ ਦੇ ਜਸ਼ਨ ਮਨਾਉਣ ਵਿਚ ਰੁੱਝੇ ਹੋਏ ਹਨ। ਇਹ ਜੋੜਾ ਜੈਸਲਮੇਰ ਦੇ ਸੂਰਿਆਗੜ੍ਹ ਕਿਲ੍ਹੇ ਵਿਚ ਸੱਤ ਫੇਰੇ ਲੈ ਕੇ ਅਗਲੇ ਦਿਨ ਦਿੱਲੀ ਪਹੁੰਚ ਗਿਆ ਸੀ। 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News