ਕੁਝ ਦੇਰ ’ਚ ਨਿਕਲੇਗੀ ਸਿਧਾਰਥ ਮਲਹੋਤਰਾ ਦੀ ਬਾਰਾਤ, ਬੈਂਡ-ਵਾਜਾ ਤੇ ਬਾਰਾਤੀ ਤਿਆਰ, ਦੇਖੋ ਤਸਵੀਰਾਂ

Tuesday, Feb 07, 2023 - 01:55 PM (IST)

ਕੁਝ ਦੇਰ ’ਚ ਨਿਕਲੇਗੀ ਸਿਧਾਰਥ ਮਲਹੋਤਰਾ ਦੀ ਬਾਰਾਤ, ਬੈਂਡ-ਵਾਜਾ ਤੇ ਬਾਰਾਤੀ ਤਿਆਰ, ਦੇਖੋ ਤਸਵੀਰਾਂ

ਮੁੰਬਈ (ਬਿਊਰੋ)– ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਕੁਝ ਘੰਟਿਆਂ ਬਾਅਦ ਹੀ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਜਾਣਗੇ।

PunjabKesari

ਵਿਆਹ ਵਾਲੀ ਥਾਂ ਯਾਨੀ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਬੈਂਡ-ਵਾਜੇ ਤੇ ਬਾਰਾਤੀ ਨਜ਼ਰ ਆ ਰਹੇ ਹਨ, ਨਾਲ ਹੀ ਘੋੜੀ ਵੀ ਤਿਆਰ ਹੈ।

PunjabKesari

ਫੇਰੇ ਵਾਲੀ ਥਾਂ ਨੂੰ ਵੀ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਲਦੀ ਸਮਾਰੋਹ ਤੋਂ ਵੀ ਇਕ ਵੀਡੀਓ ਸਾਹਮਣੇ ਆਈ ਹੈ।

ਬੀਤੀ ਰਾਤ ਨੂੰ ਸੂਰਿਆਗੜ੍ਹ ਪੈਲੇਸ ਨੂੰ ਗੁਲਾਬੀ ਰੰਗ ’ਚ ਰੰਗਿਆ ਗਿਆ ਸੀ।

PunjabKesari

ਦੱਸ ਦੇਈਏ ਕਿ ਸਿਧਾਰਥ ਤੇ ਕਿਆਰਾ ਨੂੰ ਲਾੜਾ-ਲਾੜੀ ਬਣਦਾ ਦੇਖਣ ਲਈ ਪ੍ਰਸ਼ੰਸਕ ਇੰਤਜ਼ਾਰ ਨਹੀਂ ਕਰ ਪਾ ਰਹੇ ਹਨ। ਹਰ ਕੋਈ ਦੋਵਾਂ ਦੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਹੈ। ਜਾਣਕਾਰੀ ਮੁਤਾਬਕ ਸਿਧਾਰਥ ਤੇ ਕਿਆਰਾ ਦੇ ਵਿਆਹ ਦੀਆਂ ਰਸਮਾਂ ਦੁਪਹਿਰ 3 ਵਜੇ ਤੋਂ ਬਾਅਦ ਸ਼ੁਰੂ ਹੋਣਗੀਆਂ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News