ਸਿਧਾਰਥ-ਕਿਆਰਾ ਦੀ ਰਿਸੈਪਸ਼ਨ ਪਾਰਟੀ ’ਚ ਸੈਲੇਬ੍ਰਿਟੀਜ਼ ਦਾ ਲੱਗਾ ਮੇਲਾ, ਦੇਖੋ ਕੌਣ-ਕੌਣ ਪਹੁੰਚਿਆ

02/13/2023 11:04:54 AM

ਮੁੰਬਈ (ਬਿਊਰੋ)– ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ ਦਾ ਜਸ਼ਨ ਆਖਰਕਾਰ ਖ਼ਤਮ ਹੋ ਗਿਆ ਹੈ, ਜਿਨ੍ਹਾਂ ਦੀ ਐਤਵਾਰ ਰਾਤ ਨੂੰ ਮੁੰਬਈ ’ਚ ਸ਼ਾਨਦਾਰ ਰਿਸੈਪਸ਼ਨ ਸੀ। ਕਿਆਰਾ ਤੇ ਸਿਧਾਰਥ ਦਾ ਵਿਆਹ 7 ਫਰਵਰੀ ਨੂੰ ਰਾਜਸਥਾਨ ’ਚ ਹੋਇਆ ਸੀ, ਜਿਸ ਤੋਂ ਬਾਅਦ ਸਿਧਾਰਥ ਦੇ ਹੋਮਟਾਊਨ ਨਵੀਂ ਦਿੱਲੀ ’ਚ ਰਿਸੈਪਸ਼ਨ ਰੱਖੀ ਗਈ ਸੀ। ਫਿਰ ਦੋਵੇਂ ਮੁੰਬਈ ਲਈ ਰਵਾਨਾ ਹੋਏ, ਜਿਥੇ ਉਨ੍ਹਾਂ ਦੇ ਮਸ਼ਹੂਰ ਦੋਸਤਾਂ ਜਿਵੇਂ ਆਲੀਆ ਭੱਟ, ਕਰੀਨਾ ਕਪੂਰ, ਆਕਾਸ਼ ਤੇ ਸ਼ਲੋਕਾ ਅੰਬਾਨੀ ਤੇ ਹੋਰ ਕਈ ਸਿਤਾਰੇ ਰਿਸੈਪਸ਼ਨ ’ਚ ਸ਼ਾਮਲ ਹੋਏ। ਕਿਆਰਾ ਤੇ ਸਿਧਾਰਥ ਹੱਥ ਫੜ ਕੇ ਰਿਸੈਪਸ਼ਨ ਵਾਲੀ ਥਾਂ ’ਤੇ ਪਹੁੰਚੇ, ਲਾੜੀ ਨੇ ਪੰਨਿਆਂ ਤੇ ਹੀਰਿਆਂ ਨਾਲ ਸਫੈਦ ਤੇ ਕਾਲੇ ਰੰਗ ਦਾ ਗਾਊਨ ਪਹਿਨਿਆ ਸੀ, ਜਦਕਿ ਲਾੜੇ ਨੇ ਸ਼ਾਈਨਿੰਗ ਕਾਲੇ ਰੰਗ ਦੀ ਜੈਕੇਟ ਪਹਿਨੀ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਕੀਤਾ ਗਿਆ ਸਨਮਾਨ

ਆਲੀਆ ਭੱਟ, ਜਿਸ ਨੇ ਕੁਝ ਮਹੀਨੇ ਪਹਿਲਾਂ ਧੀ ਰਾਹਾ ਨੂੰ ਜਨਮ ਦਿੱਤਾ ਸੀ, ਚਮਕੀਲੀ ਸਲੇਟੀ ਸਾੜ੍ਹੀ ’ਚ ਬਹੁਤ ਸੋਹਣੀ ਲੱਗ ਰਹੀ ਸੀ। ਆਲੀਆ ਤੇ ਸਿਧਾਰਥ ਨੇ ਕਰਨ ਜੌਹਰ ਦੀ 2012 ਦੀ ਫ਼ਿਲਮ ‘ਸਟੂਡੈਂਟ ਆਫ ਦਿ ਈਅਰ’ ’ਚ ਇਕੱਠਿਆਂ ਡੈਬਿਊ ਕੀਤਾ ਸੀ ਤੇ ਬਾਅਦ ’ਚ ‘ਕਪੂਰ ਐਂਡ ਸੰਨਜ਼’ ’ਚ ਸਹਿ-ਅਦਾਕਾਰਾ ਵਜੋਂ ਕੰਮ ਕੀਤਾ ਸੀ। ਰਿਸੈਪਸ਼ਨ ’ਤੇ ਆਲੀਆ ਦੇ ਨਾਲ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਨਹੀਂ, ਸਗੋਂ ਬੈਸਟ ਫਰੈਂਡ ਤੇ ‘ਬ੍ਰਹਮਾਸਤਰ’ ਦੇ ਨਿਰਦੇਸ਼ਕ ਅਯਾਨ ਮੁਖਰਜੀ ਪਹੁੰਚੇ। ਆਲੀਆ ਦੀ ਸੱਸ ਨੀਤੂ ਕਪੂਰ, ਜਿਸ ਨੇ ‘ਜੁਗ ਜੁਗ ਜੀਓ’ ’ਚ ਕਿਆਰਾ ਨਾਲ ਕੰਮ ਕੀਤਾ ਸੀ, ਵੀ ਮਹਿਮਾਨਾਂ ਦੀ ਸੂਚੀ ’ਚ ਸੀ। ਉਸ ਨੇ ਰੈੱਡ ਕਾਰਪੇਟ ’ਤੇ ਆਪਣੀ ਨੂੰਹ ਨਾਲ ਇਕ ਪਿਆਰਾ ਪਲ ਸਾਂਝਾ ਕੀਤਾ।

PunjabKesari

ਆਕਾਸ਼ ਅੰਬਾਨੀ ਤੇ ਸ਼ਲੋਕਾ ਹੱਥ ਫੜ ਕੇ ਅੰਦਰ ਆਏ ਤੇ ਫਿਰ ਤਸਵੀਰਾਂ ਲਈ ਪੋਜ਼ ਦਿੱਤੇ। ਆਕਾਸ਼ ਦੀ ਭੈਣ ਈਸ਼ਾ ਆਪਣੇ ਪਤੀ ਆਨੰਦ ਪੀਰਾਮਲ ਨਾਲ ਰਾਜਸਥਾਨ ’ਚ ਹੋਏ ਵਿਆਹ ’ਚ ਸ਼ਾਮਲ ਹੋਈ ਸੀ।

PunjabKesari

ਗੁਲਾਬੀ ਰੰਗ ਦੀ ਪਿਆਰੀ ਕਰੀਨਾ ਕਪੂਰ ਪਤੀ ਸੈਫ ਅਲੀ ਖ਼ਾਨ ਤੋਂ ਬਿਨਾਂ ਹਾਜ਼ਰ ਹੋਈ। ਉਸ ਨੇ ਫ਼ਿਲਮ ਨਿਰਮਾਤਾ ਕਰਨ ਜੌਹਰ ਨਾਲ ਤਸਵੀਰਾਂ ਖਿਚਵਾਈਆਂ, ਜੋ ਵਿਆਹ ’ਚ ਵੀ ਸ਼ਾਮਲ ਸਨ।

PunjabKesari

ਸਿਧਾਰਥ ਦੀ ‘ਇੰਡੀਅਨ ਪੁਲਸ ਫੋਰਸ’ ਦੀ ਕੋ-ਸਟਾਰ ਸ਼ਿਲਪਾ ਸ਼ੈੱਟੀ ਕਰੀਨਾ ਕਪੂਰ ਨਾਲ ਰੈੱਡ ਕਾਰਪੇਟ ’ਤੇ ਪਹੁੰਚੀ ਤੇ ਉਨ੍ਹਾਂ ਨੇ ਇਕ-ਦੂਜੇ ਨੂੰ ਗਲੇ ਲਗਾਇਆ।

PunjabKesari

ਮੀਰਾ ਰਾਜਪੂਤ ਨੇ ਰਿਸੈਪਸ਼ਨ ’ਚ ਇਕੱਲਿਆਂ ਸ਼ਿਰਕਤ ਕੀਤੀ। ਪਤੀ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਨੇ ‘ਕਬੀਰ ਸਿੰਘ’ ’ਚ ਸਹਿ-ਅਭਿਨੇਤਾ ਵਜੋਂ ਕੰਮ ਕੀਤਾ ਸੀ। ਗੌਰੀ ਖ਼ਾਨ ਵੀ ਰਿਸੈਪਸ਼ਨ ’ਚ ਪਹੁੰਚੀ।

PunjabKesari

ਵਰੁਣ ਧਵਨ ਪਤਨੀ ਨਤਾਸ਼ਾ ਦਲਾਲ ਨਾਲ ਪਹੁੰਚੇ। ਉਨ੍ਹਾਂ ਦੀ ‘ਭੇਡੀਆ’ ਫ਼ਿਲਮ ਦੀ ਕੋ-ਸਟਾਰ ਕ੍ਰਿਤੀ ਸੈਨਨ ਸਾੜ੍ਹੀ ’ਚ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਵਿੱਕੀ ਕੌਸ਼ਲ ਤੇ ਰਣਵੀਰ ਸਿੰਘ ਆਪਣੀਆਂ ਪਤਨੀਆਂ ਕੈਟਰੀਨਾ ਕੈਫ ਤੇ ਦੀਪਿਕਾ ਪਾਦੁਕੋਣ ਤੋਂ ਬਿਨਾਂ ਪਹੁੰਚੇ। ਵਿੱਕੀ ਕਿਆਰਾ ਦੀ ਆਖਰੀ ਰਿਲੀਜ਼ ‘ਗੋਵਿੰਦਾ ਨਾਮ ਮੇਰਾ’ ’ਚ ਉਸ ਦੇ ਸਹਿ-ਸਟਾਰ ਵਜੋਂ ਸੀ।

PunjabKesari

ਭੂਮੀ ਪੇਡਨੇਕਰ ਜੋ ‘ਗੋਵਿੰਦਾ ਨਾਮ ਮੇਰਾ’ ’ਚ ਵੀ ਸੀ ਤੇ ਕਿਆਰਾ ਦੀ ‘ਐੱਮ. ਐੱਸ. ਧੋਨੀ : ਐਨ ਅਨਟੋਲਡ ਸਟੋਰੀ’ ਦੀ ਸਹਿ-ਸਟਾਰ ਦਿਸ਼ਾ ਪਾਟਨੀ ਵੀ ਮਹਿਮਾਨਾਂ ਦੀ ਸੂਚੀ ’ਚ ਸਨ।

PunjabKesari

ਸਭ ਤੋਂ ਵਧੀਆ ਦੋਸਤ ਅਨਨਿਆ ਪਾਂਡੇ ਤੇ ਸ਼ਨਾਇਆ ਕਪੂਰ ਨੇ ਆਪਣੇ ਸਭ ਤੋਂ ਵਧੀਆ ਫੈਸ਼ਨ ਨੂੰ ਅੱਗੇ ਵਧਾਇਆ।

PunjabKesari

ਸੈਲੇਬ੍ਰਿਟੀ ਮਹਿਮਾਨਾਂ ਦੀ ਸੂਚੀ ’ਚ ਕਾਜੋਲ ਤੇ ਅਜੇ ਦੇਵਗਨ ਦੇ ਨਾਲ-ਨਾਲ ਅਭਿਸ਼ੇਕ ਬੱਚਨ ਵੀ ਸ਼ਾਮਲ ਸਨ।

PunjabKesari

ਵਿਦਿਆ ਬਾਲਨ ਤੇ ਪਤੀ ਸਿਧਾਰਥ ਰਾਏ ਕਪੂਰ ਛੇਤੀ ਆਉਣ ਵਾਲਿਆਂ ’ਚੋਂ ਸਨ।

PunjabKesari

ਆਯੂਸ਼ਮਾਨ ਖੁਰਾਣਾ ਪਤਨੀ ਤਾਹਿਰਾ ਕਸ਼ਯਪ ਤੇ ਨੇਹਾ ਧੂਪੀਆ ਪਤੀ ਅੰਗਦ ਬੇਦੀ ਨਾਲ ਰਿਸੈਪਸ਼ਨ ’ਚ ਪਹੁੰਚੇ।

PunjabKesari

ਜੇਨੇਲੀਆ ਡਿਸੂਜ਼ਾ ਪਤੀ ਰਿਤੇਸ਼ ਦੇਸ਼ਮੁਖ ਤੇ ਰਕੁਲ ਪ੍ਰੀਤ ਸਿੰਘ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਰਿਸੈਪਸ਼ਨ ’ਚ ਸ਼ਾਮਲ ਹੋਏ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News