ਸਿਧਾਰਥ ਸ਼ੁਕਲਾ ਦੀ ਵੈੱਬ ਸੀਰੀਜ਼ ''Broken But Beautiful'' ਨੇ ਤੋੜੇ ਕਈ ਰਿਕਾਰਡ

Monday, Jun 07, 2021 - 04:32 PM (IST)

ਸਿਧਾਰਥ ਸ਼ੁਕਲਾ ਦੀ ਵੈੱਬ ਸੀਰੀਜ਼ ''Broken But Beautiful'' ਨੇ ਤੋੜੇ ਕਈ ਰਿਕਾਰਡ

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਹਿੱਸਾ ਬਣਨ ਤੋਂ ਬਾਅਦ ਸਿਧਾਰਥ ਸ਼ੁਕਲਾ ਦੀ ਫੈਨ ਫਾਲੋਇੰਗ 'ਚ ਵਾਧਾ ਹੋਇਆ ਹੈ। ਸਿਧਾਰਥ ਸ਼ੁਕਲਾ ਅਤੇ ਸੋਨੀਆ ਰਾਠੀ ਦੀ ਵੈੱਬ ਸੀਰੀਜ਼ 'Broken but beautiful ਸੀਜ਼ਨ 3' 29 ਮਈ ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਵੈੱਬ ਸੀਰੀਜ਼ ਨੂੰ 1 ਹਫ਼ਤੇ ਬਾਅਦ ਹੀ IMDB 'ਤੇ 9.3 ਦੀ ਰੇਟਿੰਗ ਮਿਲੀ ਹੈ। ਜੋ ਆਪਣੇ ਆਪ 'ਚ ਇਕ ਰਿਕਾਰਡ ਹੈ। ਕਿਸੇ ਵੀ ਇੰਡੀਅਨ ਸੀਰੀਜ਼ ਨੂੰ ਇੰਨੀ ਜਲਦੀ IMDB 'ਤੇ ਇਨੀ ਰੇਟਿੰਗ ਨਹੀਂ ਮਿਲੀ ਹੈ। ਇਸ ਰੇਟਿੰਗ ਦੇ ਨਾਲ 'Broken But Beautiful' ਦੇ ਰਿਕਾਰਡ ਬਣਾਇਆ ਹੈ।

ਸਿਧਾਰਥ ਇਸ ਸੀਰੀਜ਼ 'ਚ ਅਗਸਤਿਆ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਅਗਸਤਿਆ ਦਾ ਸਟਾਈਲ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਸੀਰੀਜ਼ 'ਚ ਸਿਧਾਰਥ ਦੇ ਲੁੱਕ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਵੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਆਪਣੇ ਆਪ ਨੂੰ ਓਟੀਟੀ 'ਤੇ ਇੱਕ ਸਕਸੈਸ ਦਾਅਵੇਦਾਰ ਵਜੋਂ ਅਸਟੈਬਲਿਸ਼ ਕੀਤਾ ਹੈ।

ਦੱਸ ਦਈਏ ਕਿ ਜਦੋਂ ਤੋਂ ਇਸ ਸੀਰੀਜ਼ ਦੇ ਸੀਜ਼ਨ 3 ਦੀ ਅਨਾਊਸਮੈਂਟ ਕੀਤੀ ਗਈ ਸੀ ਓਦੋ ਤੋਂ ਹੀ ਫੈਨਜ਼ ਇਸ ਬਾਰੇ ਕਾਫ਼ੀ ਐਕਸਾਈਟੇਡ ਦਿਖਾਈ ਦੇ ਰਹੇ ਸਨ। ਇਸ ਤੋਂ ਪਹਿਲਾਂ ਸੀਰੀਜ਼ ਦੇ ਪੋਸਟਰ ਅਤੇ ਟਰੇਲਰ ਨੂੰ ਵੀ ਖ਼ੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ, ਇਸ ਸੀਰੀਜ਼ ਨੇ ਇਕ ਦਿਨ 'ਚ ਗੂਗਲ ਟਰੈਂਡਸ 'ਚ ਅਤੇ ਇੰਸਟਾਗ੍ਰਾਮ 'ਤੇ ਜ਼ਿਆਦਾਤਰ ਪੋਸਟਾਂ ਨੂੰ #brokenbutbeautiful3 ਦੇ ਰੂਪ 'ਚ ਵੀ ਰਿਕਾਰਡ ਬਣਾਇਆ ਹੈ।   


author

sunita

Content Editor

Related News