ਸਿਧਾਰਥ ਮਲਹੋਤਰਾ ਨੇ 75ਵੇਂ ਆਜ਼ਾਦੀ ਦਿਹਾੜੇ ’ਤੇ ਟਵੀਟ ਕਰ ਕਿਹਾ-‘ਦੇਸ਼ ਤੋਂ ਵੱਡਾ ਕੋਈ ਧਰਮ ਨਹੀਂ’
Sunday, Aug 15, 2021 - 01:17 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਸਿਧਾਰਤ ਮਲਹੋਤਰਾ ਨੇ ਵੀ ਬਾਕੀ ਸਿਤਾਰਿਆਂ ਦੀ ਤਰ੍ਹਾਂ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਦੌਰਾਨ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ’ਚ ਉਹ ਤਿਰੰਗਾ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ। ਸਿਧਾਰਥ ਮਲਹੋਤਰਾ ਨੇ ਆਪਣੀ ਤਸਵੀਰ ਨੂੰ ਟਵੀਟ ਕੀਤਾ ਹੈ। ਅਦਾਕਾਰ ਦਾ ਮੰਨਣਾ ਹੈ ਕਿ ਇਕ ਫੌਜੀ ਦੇ ਰੁਤਬੇ ਤੋਂ ਵੱਡਾ ਕੋਈ ਰੁਤਬਾ ਨਹੀਂ ਹੁੰਦਾ ਹੈ। ਸਿਧਾਰਥ ਮਲਹੋਤਰਾ ਦੇ ਇਸ ਟਵੀਟ ’ਤੇ ਪ੍ਰਸ਼ੰਸਕ ਖ਼ੂਬ ਪ੍ਰਤੀਕਿਰਿਆ ਦੇ ਵੀ ਰਹੇ ਹਨ।
ਵਰਦੀ ਦੀ ਸ਼ਾਨ ਤੋਂ ਵੱਡੀ ਕੋਈ ਹੋਰ ਸ਼ਾਨ ਨਹੀਂ ਹੁੰਦੀ ਅਤੇ ਆਪਣੇ ਦੇਸ਼ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਮੈਂ ਇਸ ਖ਼ਾਸ ਮੌਕੇ ’ਤੇ ਇੰਡੀਅਨ ਆਰਮੀ, ਨੇਵੀ ਅਤੇ ਏਅਰ ਫੋਰਸ ਨੂੰ ਸੈਲਿਊਟ ਕਰਦਾ ਹਾਂ। ਸਿਧਾਰਧ ਮਲਹੋਤਰਾ ਨੇ ਇਸ ਤਰ੍ਹਾਂ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਇਹ ਟਵੀਟ ਕੀਤਾ ਹੈ। ਉਂਝ ਵੀ ਹਾਲ ਹੀ ’ਚ ਉਨ੍ਹਾਂ ਦੀ ਫਿਲਮ ‘ਸ਼ੇਰਸ਼ਾਹ’ ਰਿਲੀਜ਼ ਹੋਈ ਹੈ। ਉਨ੍ਹਾਂ ਦੀ ਇਹ ਫਿਲਮ ਕਾਰਗਿਲ ਯੁੱਧ ਦੇ ਨਾਇਕ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ ’ਤੇ ਹੀ ਆਧਾਰਿਤ ਹੈ।
ਸਿਧਾਰਤ ਮਲਹੋਤਰਾ ਦੀ ਇਹ ਫ਼ਿਲਮ 12 ਅਗਸਤ ਨੂੰ ਰਿਲੀਜ਼ ਹੋਈ ਹੈ। ਵਿਸ਼ਣੂਵਰਧਨ ਦੇ ਨਿਰਦੇਸ਼ਕ ’ਚ ਬਣੀ ਇਹ ਫਿਲਮ ਕਾਰਗਿਰ ਯੁੱਧ ਦੇ ਨਾਇਕ ਵਿਕਰਮ ਬੱਤਰਾ ਦੀ ਕਹਾਣੀ ਹੈ। ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਸਿਧਾਰਥ ਮਲਹੋਤਰਾ ਫਿਲਮ ’ਚ ਵਿਕਰਮ ਬੱਤਰਾ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੇ ਇਸ ਸੰਬੰਧ ’ਚ ਕਿਹਾ ਕਿ ਇਹ ਰੋਲ ਉਨ੍ਹਾਂ ਲਈ ਕਾਫੀ ਮੁਸ਼ਕਿਲ ਸੀ।